Editor-In-Chief

spot_imgspot_img

ਮਨੁੱਖੀ ਅਧਿਕਾਰ,ਧਰਮ ਤੇ ਵਿਸ਼ਵ ਸ਼ਾਂਤੀ ਨੂੰ ਕਿਸ ਨੇ ਕਿਵੇਂ ਤੇ ਕਿਉਂ ਲਾਂਬੂ ਲਾਇਆ ? ਵਿਸ਼ਵ ਪ੍ਰਸਿੱਧ ਬੁੱਧੀਜੀਵੀਆਂ ਨੇ ਦੱਸੀ ਅਸਲ ਸੱਚਾਈ

Date:

ਧਰਮ,ਮਾਡਰਨ ਟੈਕਨੋਲੋਜੀ ਤੇ ਯੁੱਧ ਦੇ ਨਾਮ ਉੱਤੇ ਮਨੁੱਖੀ ਅਧਿਕਾਰਾਂ ਦਾ ਹੋ ਰਿਹਾ ਕਤਲੇਆਮ

ਮੋਹਾਲੀ 3 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸੱਚ ਖੋਜ ਅਕੈਡਮੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਅਧਿਆਤਮਕ ਧਾਰਮਿਕ ਅਤੇ ਦੁਨਿਆਵੀ ਗਿਆਨ ਵੰਡਣ ਦਾ ਕੰਮ ਕਰ ਰਹੀ ਹੈ ਵੱਲੋਂ ਅੱਜ ਇੱਕ ਵਿਸ਼ਵ ਪੱਧਰੀ ਸੈਮੀਨਾਰ ਦਾ ਆਯੋਜਨ ਪਿੰਡ ਝਿਊਰਹੇੜੀ ਦੇ ਕੰਮਨਿਊਟੀ ਹਾਲ ਨੇੜੇ ਏਅਰਪੋਰਟ ਜਿਲਾ ਮੋਹਾਲੀ ਵਿੱਚ ਕੀਤਾ ਗਿਆ।

ਪੰਜਾਬ ਅਗੇਂਸਟ ਕੁਰਾਪਸ਼ਨ ਦੇ ਮੁੱਖੀ ਸਤਨਾਮ ਸਿੰਘ ਦਾਊਂ ਨੇ ਸਾਰਿਆਂ ਦਾ ਪਹੁੰਚਣ ਤੇ ਸਵਾਗਤ ਕੀਤਾ ਤੇ ਦੱਸਿਆ ਕਿ ਕਿਸ ਤਰਾਂ ਇਜ਼ਰਾਈਲ ਚ ਮਨੁੱਖੀ ਅਧਿਕਾਰਾਂ ਦਾ ਕਤਲੇਆਮ ਹੋ ਰਿਹਾ ਕਿਸ ਤਰਾਂ ਇਕ ਦੇਸ਼ ਪੈਦਾ ਕੀਤਾ ਗਿਆ ਤੇ ਉੱਥੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜੇ ਕਰਕੇ ਉਹਨਾਂ ਨੂੰ ਗੁਲਾਮ ਬਣਾਇਆ ਗਿਆ ਕਿਸ ਤਰਾਂ ਉਥੇ ਗਾਜਾ ਦੇ ਲੋਕਾਂ ਉਪਰ ਤਸ਼ੱਦਦ ਕੀਤਾ ਜਾ ਰਿਹਾ ਹੈ । ਪ੍ਰੋਫ਼ੇਸਰ ਪ੍ਰੋ ਡਾ ਰੌਣਕੀ ਰਾਮ ਨੇ ਵਿਸ਼ਵ ਸ਼ਾਂਤੀ ਦੇ ਨਜ਼ਰਿਏ ਤੋ ਚਲ ਰਹੇ ਦੋ ਮਜੂਦਾ ਜੰਗਾਂ ਵਿਚ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਦੇ ਮਨੁਖੀ ਹੱਕਾਂ ਦੇ ਪਖ ਵਿਚ ਆਵਾਜ਼ ਉਠਉਣ ਦੇ ਨਜ਼ਰਿਏ ਤੋ ਧਾਰਮਿਕ ਸਿਖਿਆਵਾਂ ਦਾ ਰੋਲ ਤਲਾਸ਼ਣ ਦੇ ਉਦੇਸ਼ ਨਾਲ ਸੇਮਿਨਾਰ ਦੀ ਮਹਤਤਾ ਬਾਰੇ ਵਿਸਥਾਰ ਸਾਂਝਾ ਕੀਤਾ।

ਇਸਲਾਮਿਕ ਇੰਗਲਿਸ਼ ਮੀਡੀਆ ਦੇ ਐਡੀਟਰ ਅੰਜੂਲ ਬਾਰੀ ਨੇ ਅੱਜ ਇਸ ਮੰਚ ਤੇ ਗੱਲ ਕਰਦੇ ਹੋਏ ਮੀਡੀਆ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਦੇ ਮੀਡੀਆ ਵੱਲੋਂ ਇਜਰਾਇਲ ਨੂੰ ਹੀਰੋ ਅਤੇ ਫਿਲਸਤੀਨ ਤੇ ਗਾਜ਼ਾ ਦੇ ਲੋਕਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਇੰਡੀਅਨ ਮੀਡੀਆ ਦੀ ਮੁਖਾਲਫਤ ਹੋ ਰਹੀ ਹੈ ਉੱਥੇ ਹੀ ਇਸਲਾਮ ਨੂੰ ਮੰਨਣ ਵਾਲੇ ਲੋਕ ਵੀ ਨਫਰਤ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਕਿਹਾ ਕਿ ਮੀਡੀਆ ਨੂੰ ਆਪਣਾ ਸਾਰਥਿਕ ਰੋਲ ਨਿਭਾਉਣਾ ਚਾਹੀਦਾ ਹੈ ਸੱਚ ਨੂੰ ਸੱਚ ਦਿਖਾਉਣਾ ਚਾਹੀਦਾ ਹੈ ਮੀਡੀਆ ਸਿਰਫ ਉਹੀ ਦਿਖਾ ਰਿਹਾ ਜੋ ਇਜਰਾਇਲ ਦੁਨੀਆਂ ਨੂੰ ਦਿਖਾਉਣਾ ਚਾਹੁੰਦਾ ਹੈ।

ਮੁਹੰਮਦ ਅਦੀਬ ਸਾਬਕਾ ਐਮ ਪੀ (ਯੂਪੀ) , ਨੇ ਸਵਿਧਾਨਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ, ਵਿਸ਼ਵ ਸ਼ਾਂਤੀ ਦੇ ਰਾਹ ਦਸੇਰਾ ਵਜੋਂ ਮਨੁਖੀ ਹੱਕਾਂ ਦੇ ਰਾਖੇ ਵਜੋਂ ਬਣਦਾ ਰੋਲ ਨਿਭਾਉਣ ਅਤੇ ਅਹਿੰਸਾ ਦਾ ਮਾਰਗ ਆਪਣਾ ਕੇ ਸੰਕਟ ਵਿਚ ਆਏ ਲੋਕਾਂ ਦੀ ਮਦਦ ਕਰਨ ਦੀ ਭਾਰਤ ਸਰਕਾਰ ਤੋ ਪਹਿਲ ਕਦਮੀ ਦੀ ਉਮੀਦ ਰਖੀ,ਇਸ ਤੋਂ ਇਲਾਵਾ ਪ੍ਰੋ ਜੁਨੈਦ ਹੈਰਿਸ ਦੋ ਨੇ ਭਾਰਤੀ ਧਰਮ ਅਤੇ ਸਭਿਆਚਾਰ ਬਾਰੇ , , , ਮੁਹੰਮਦ ਅਜ਼ਾਜ਼ੁਰ ਰਹਿਮਾਨ ਸ਼ਾਹੀਨ ਕਾਸਮੀ ਨੇ ਭਾਰਤੀ ਇਸਲਾਮਿਕ ਤਹਿਜ਼ੀਬ ਬਾਰੇ ਵਿਸਥਾਰਿਤ ਚਰਚਾ ਕੀਤੀ।

ਅਤੇ ਜੋ ਫਿਲਸਤੀਨ ਗਾਜਾ ਦੇ ਲੋਕਾਂ ਹੋ ਰਿਹਾ ਉਸਦੇ ਲਈ ਚਿੰਤਾ ਜਤਾਈ ਤੇ ਦੱਸਿਆ ਕਿ ਕੁਝ ਕੁ ਅੱਤਵਾਦੀ ਸੰਗਠਨਾਂ ਦੇ ਨਾਂ ਨੂੰ ਵਰਤ ਕੇ ਪੂਰੇ ਅਵਾਮ ਨੂੰ ਇਸ ਤਰ੍ਹਾਂ ਕਤਲੇਆਮ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਦੇ ਨਾਲ ਲੋਕਾਂ ਦੇ ਵਿੱਚ ਇਜਰਾਇਲ ਅਤੇ ਯਹੂਦੀਆਂ ਦੇ ਪ੍ਰਤੀ ਹੋਰ ਨਫਰਤ ਪੈਦਾ ਹੋਵੇਗੀ ।ਫਲਿਸਤੀਨ ਦੇਸ਼ ਦੇ ਡਾਕਟਰ ਅਦੀਬ ਐਲਰਾਜੇਗ ਅਬੂ ਜੇਜ਼ਰ ਮੀਡੀਆ ਅਡਵਾਈਜ਼ਰ ਐਬੈਸੀ ਆਫ ਸਟੇਟ ਆਫ ਫ਼ਿਲਸਤੀਨ ਨੇ ਦੱਸਿਆ ਕਿ ਅਸਲ ਚ ਜੋ ਕੁੱਝ ਸਾਡੇ ਦੇਸ਼ ਚ ਹੋ ਰਿਹਾ ਉਸਨੂੰ ਬਿਆਨ ਕਰਨਾ ਬਹੁਤ ਔਖਾ ਹੈ ਉੱਥੇ ਸਭ ਤੋਂ ਵੱਧ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਥੇ ਦਵਾਈ ਨਹੀਂ , ਖਾਣ ਪੀਣ ਲਈ ਕੁਝ ਨਹੀਂ , ਤੇਲ ਨਹੀਂ , ਪਾਣੀ ਨਹੀਂ , ਬਿਜਲੀ , ਸੜਕਾਂ ਸੱਭ ਕੁਝ ਅੱਤਵਾਦ ਦੇ ਨਾਮ ਉਪਰ ਖਤਮ ਕਰ ਦਿੱਤਾ ਗਿਆ ਹੈ ।

ਇੰਡੀਆਂ ਨੇ ਪਹਿਲਾਂ ਸਾਡੀ ਬਹੁਤ ਮੱਦਦ ਕੀਤੀ ਹੈ ਤੇ ਹੁਣ ਵੀ ਅਸੀਂ ਇੰਡੀਆ ਤੋਂ ਮੱਦਦ ਦੀ ਉਮੀਦ ਹੈ । ਇਸਲਾਮ ਅਤੇ ਹਮਾਸ ਦੇ ਨਾਮ ਉਪਰ ਆਮ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ । ਪਰ ਲੋਕਾਂ ਨੂੰ ਮਰਨ ਦੇ ਲਈ ਛੱਡ ਦਿੱਤਾ ਗਿਆ । ਜੇਕਰ ਗਾਜਾ ਦੇ ਅੰਦਰਲੇ ਹਾਲਾਤ ਆਮ ਲੋਕਾਂ ਨੂੰ ਪਤਾ ਲੱਗ ਜਾਵੇ ਤਾਂ ਹਰ ਦੇ ਲੂ ਕੰਡੇ ਖੜੇ ਹੋ ਜਾਣਗੇ । ਮਨੁੱਖੀ ਅਧਿਕਾਰਾਂ ਲਈ ਲੜ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਰ ਐਸ ਬੈਂਸ ਨੇ ਦੱਸਿਆ ਕਿ ਪਿਛਲੇ 1 ਮਹੀਨੇ ਚ 1 ਲੱਖ 16 ਹਜ਼ਾਰ ਕਰੋੜ ਦੇ ਹਥਿਆਰ ਇਜ਼ਰਾਈਲ ਨੂੰ ਗਾਜ਼ਾ ਵਿਰੁੱਧ ਵਰਤਣ ਲਈ ਦੇ ਦਿੱਤੇ ਗਏ । ਇਜ਼ਰਾਈਲ ਕਹਿੰਦਾ 1500 ਲੋਕ ਮਾਰੇ ਨੇ ਤਾਂ ਅਸੀਂ ਗਾਜ਼ਾ ਦੇ ਸਾਰੇ 2 ਲੱਖ 50 ਹਜ਼ਾਰ ਲੋਕ ਮਾਰ ਦੇਣੇ ਹਨ । ਅਸੀਂ ਇਸ ਸਾਰੇ ਵਰਤਾਰੇ ਦੀ ਪੂਰੀ ਤਰਾਂ ਨਿੰਦਾ ਕਰਦੇ ਹਾਂ ਅਤੇ ਇਸ ਖਿਲਾਫ ਨਿੰਦਾ ਮਤਾ ਪਾਸ ਕਰਦੇ ਹਾਂ ਆਰ ਐਸ ਬੈਂਸ ਨੇ ਆਏ ਸਾਰੇ ਲੋਕਾਂ ਧੰਨਵਾਦ ਵੀ ਕੀਤਾ ।

ਸੱਚ ਖੋਜ ਅਕੈਡਮੀ ਦੇ ਬਾਪੂ ਧਰਮ ਸਿੰਘ ਨਿਹੰਗ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਬਹੁਤ ਹੀ ਨਵਾਂ ਧਰਮ ਹੈ ਜਿਸ ਦੇ ਵਿੱਚ ਸਾਰੀਆਂ ਕੁਰੀਤੀਆਂ ਤੋਂ ਬਚਣ ਦੇ ਲਈ ਰਿਵਾਇਤ ਕਾਇਮ ਕੀਤੀ ਗਈ ਹੈ ਸਿੱਖ ਧਰਮ ਨਾਲ ਜੁੜ ਕੇ ਹਰ ਵਿਅਕਤੀ ਇਸ ਲੋਕ ਹੀ ਨਹੀਂ ਸਗੋਂ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ I ਸਚ ਨਾਲ ਜੁੜਨ , ਸਚਿਆਰਾ ਹੋਵਣ ਅਤੇ ਮਨੁਖਤਾ ਦੀ ਸੇਵਾ ਵਾਲੇ ਪ੍ਰਸ਼ਾਸ਼ਨ ਦੀ ਜਰੂਰਤ ਬਾਰੇ ਦਸਿਆ i ਸਟੇਜ ਸੰਚਾਲਨ ਤ੍ਰ੍ਜਿੰਦਰ ਸਿੰਘ ਨੇ ਕੀਤਾ ਅਤੇ ਜਗਜੀਤ ਸਿੰਘ ਨੰਬਰਦਾਰ ਨੇ ਸੋਵੀਨਾਰ ਵਿਚ ਪਹੁਚੇ ਬੁਲਾਰਿਆਂ , ਸਰੋਤਿਆਂ ਅਤੇ ਮੀਡਿਆ ਕਵਰੇਜ ਵਾਸਤੇ ਪਹੁੰਚੇ ਪਤਰਕਾਰ ਭਾਈਚਾਰੇ ਨੂੰ ਧਨਵਾਦ ਕਿਹਾ i

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...