Editor-In-Chief

spot_imgspot_img

ਪੰਜਾਬ ਦੇ Jalandhar DC Office ਦੇ ਮੁਲਾਜ਼ਮ ਅੱਜ ਹੜਤਾਲ ‘ਤੇ ਬੈਠਣਗੇ,42 ਵਿਭਾਗਾਂ ਦੇ ਕੰਮ ਰਹਿਣਗੇ ਠੱਪ

Date:

ਜਲੰਧਰ, 04 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਪੰਜਾਬ ਦੇ ਜਲੰਧਰ ਡੀਸੀ ਦਫ਼ਤਰ (Jalandhar DC Office) ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਹੜਤਾਲ ‘ਤੇ ਹਨ,ਮੁਲਾਜ਼ਮ ਯੂਨੀਅਨ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ,ਡੀਸੀ ਦਫਤਰ ਦੇ ਸਾਰੇ ਵਿਭਾਗਾਂ ਦੇ ਕਰਮਚਾਰੀ ਡਰਾਪ ਕਲਮ ਹੜਤਾਲ ‘ਤੇ ਬੈਠਣਗੇ,ਇਹ ਐਲਾਨ PSMSU ਪੰਜਾਬ ਵੱਲੋਂ ਕੀਤਾ ਗਿਆ ਹੈ,ਇਹ ਧਰਨਾ ਸਵੇਰੇ 11 ਵਜੇ ਤੋਂ ਡੀਸੀ ਦਫ਼ਤਰ (DC Office) ਦੇ ਬਾਹਰ ਸ਼ੁਰੂ ਹੋਵੇਗਾ,ਸੋਮਵਾਰ ਨੂੰ ਸਰਕਾਰੀ ਕੰਮ ਕਰਵਾਉਣ ਲਈ ਲੋਕਾਂ ਦੀ ਜ਼ਿਆਦਾ ਭੀੜ ਹੁੰਦੀ ਹੈ,ਅਜਿਹੇ ‘ਚ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਹੜਤਾਲ ਪੁਰਾਣੀ ਪੈਨਸ਼ਨ,ਡੀਏ,ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ,ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖ਼ਾਹ,ਵੱਖ-ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਦੀ ਨਿਯੁਕਤੀ,200 ਰੁਪਏ ਵਿਕਾਸ ਟੈਕਸ ਦੀ ਕਟੌਤੀ ਰੋਕਣ ਨੂੰ ਲੈ ਕੇ ਚੱਲ ਰਹੀ ਹੈ,ਇਹ ਪ੍ਰਦਰਸ਼ਨ ਡੀਸੀ ਦਫ਼ਤਰ (DC Office) ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ (Punjab Govt) ਖ਼ਿਲਾਫ਼ ਕੀਤਾ ਜਾ ਰਿਹਾ ਹੈ,ਤੁਹਾਨੂੰ ਦੱਸ ਦੇਈਏ ਕਿ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ‘ਚ 42 ਵਿਭਾਗਾਂ ਦੇ ਕਰਮਚਾਰੀ ਸ਼ਾਮਲ ਹਨ,ਸੋਮਵਾਰ ਨੂੰ ਸਾਰੇ ਮੁਲਾਜ਼ਮ ਆਪਣੀ ਹਾਜ਼ਰੀ ਲਗਵਾ ਕੇ ਡੀਸੀ ਦਫ਼ਤਰ (DC Office) ਦੇ ਬਾਹਰ ਧਰਨੇ ’ਤੇ ਬੈਠ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨਗੇ,ਸਾਰੇ ਕਰਮਚਾਰੀਆਂ ਨੇ 10 ਵਜੇ ਇਕੱਠੇ ਹੋਣ ਦਾ ਸਮਾਂ ਤੈਅ ਕੀਤਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...