Editor-In-Chief

spot_imgspot_img

ਮੱਧ ਪ੍ਰਦੇਸ਼ ਵਿੱਚ ਸਿੱਖ ਕਾਤਲ ਕਮਲ ਨਾਥ ਦੀ ਕਮਾਂਡ ਹੇਠ ਕਾਂਗਰਸ ਦਾ ਹਾਰਨਾ ਸਕੂਨ ਦੇਣ ਵਾਲਾ

Date:

ਸਰੀ,ਕਨੇਡਾ,(ਗੁਰਪ੍ਰੀਤ ਸਿੰਘ ਸਹੋਤਾ):- ਮੱਧ ਪ੍ਰਦੇਸ਼ ਵਿੱਚ ਸਿੱਖ ਕਾਤਲ ਕਮਲ ਨਾਥ ਦੀ ਕਮਾਂਡ ਹੇਠ ਕਾਂਗਰਸ ਦਾ ਹਾਰਨਾ ਸਕੂਨ ਦੇਣ ਵਾਲਾ ਹੈ,ਸਭ ਕੁਝ ਪਤਾ ਹੋਣ ਦੇ ਬਾਵਜੂਦ ਰਾਹੁਲ ਗਾਂਧੀ ਨੇ ਉਸਨੂੰ ਕਲੀਨ ਚਿੱਟ ਦਿੱਤੀ ਤੇ ਰਾਜੇ ਵੜਿੰਗ ਵਰਗੇ ਜਾ ਕੇ ਤਲਵੇ ਚੱਟਦੇ ਰਹੇ,ਉਸਨੂੰ ਸਿੱਖ ਕਤਲੇਆਮ ‘ਚੋਂ ਬਰੀ ਕਰਦੇ ਰਹੇ।

ਕੇਜਰੀਵਾਲ ਤੇ ਭਗਵੰਤ ਦਾ ਹਾਲ ਹਾਰੇ ਹੋਏ ਜੁਆਰੀਆਂ ਵਰਗਾ ਹੋ ਗਿਆ,ਪੰਜਾਬ ਦਾ ਸਰਮਾਇਆ ਬਾਹਰਲੇ ਰਾਜਾਂ ‘ਚ ਚੋਣ ਲਈ ਫਰੰਟ ਪੇਜ ਇਸ਼ਤਿਹਾਰਾਂ, ਹੈਲੀਕਾਪਟਰਾਂ, ਰੈਲੀਆਂ ‘ਤੇ ਲੁਟਾਇਆ, ਪੰਜਾਬ ਦਾ ਪਾਣੀ ਤੱਕ ਰਾਜਸਥਾਨ ਨੂੰ ਵਾਧੂ ਜਾਣ ਦਿੱਤਾ, ਪੰਜਾਬ ਦੇ ਖ਼ਜ਼ਾਨੇ ‘ਚੋਂ ਰਾਜਸਥਾਨ ਨੂੰ ਨਹਿਰ ਪੱਕੀ ਕਰਨ ਲਈ ਪੈਸਾ ਦਿੱਤਾ ਪਰ ਤਿੰਨਾਂ ਸੂਬਿਆਂ ਵਿੱਚ ਇੱਕ ਫੀਸਦੀ ਵਾਲੇ ਟੰਬੇ ਨੂੰ ਵੀ ਹੱਥ ਨਾ ਪਿਆ।ਭਗਵੰਤ ਮਾਨ ਵਾਸਤੇ ਹਾਲੇ ਵੀ ਸਮਾਂ ਹੈ, ਕੇਜਰੀਵਾਲ ਦੀ ਕੇਂਦਰੀਵਾਦੀ ਪੰਜਾਬ ਲੋਟੂ ਸਿਆਸਤ ਦੇ ਗਲਬੇ ‘ਚੋਂ ਨਿਕਲ ਕੇ ਪੰਜਾਬ ਦੇ ਸਰੋਕਾਰਾਂ ਲਈ ਡਟ ਜਾਵੇ ਵਰਨਾ ਹਾਲ ਪੰਜਾਬ ਵਿੱਚ ਹੀ ਇਹੀ ਹੋਣਾ।

ਭਾਜਪਾ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿੱਚ ਜੇਤੂ ਰਹੀ ਤੇ ਤੇਲੰਗਾਨਾ ਵਿੱਚੋਂ ਕਾਂਗਰਸ ਤੋਂ ਹਾਰ ਗਈ। ਰਾਜਸੀ ਮਾਹਰ ਇਸਨੂੰ ਭਾਜਪਾ ਹੱਥੋਂ ਦੱਖਣੀ ਭਾਰਤ ਨਿਕਲਦਾ ਦੇਖ ਰਹੇ ਹਨ। ਦੱਖਣੀ ਭਾਰਤ ‘ਚ ਜਿੱਤੇ ਬਿਨਾ ਅਗਲੇ ਸਾਲ ਭਾਜਪਾ ਹਿੰਦੀ ਬੈਲਟ ਦੇ ਵੱਡੇ ਸੂਬੇ ਜਿੱਤ ਕੇ ਵੀ ਲੋਕ ਸਭਾ ਚੋਣਾਂ ‘ਚ ਆਪਣੀ ਬਹੁਮਤ ਸਰਕਾਰ ਨਹੀਂ ਬਣਾ ਸਕਦੀ।

ਭਾਜਪਾ ਦੇ ਪੰਜਾਬ ਵਿਚਲੇ ਆਗੂ ਸੋਚ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਇਹ ਬਣਾਉਣਗੇ। ਇਹ ਪੰਜਾਬੀਆਂ ਲਈ ਚੁਣੌਤੀ ਹੋਵੇਗੀ। ਅਕਾਲੀ ਦਲ ਇਸ ਮੌਕੇ ਨੂੰ ਵਰਤਦਾ ਜਾਂ ਸ਼ਸ਼ੋਪੰਜ (ਡੱਟ ਕੇ ਪੰਜਾਬ ਵੱਲ ਖੜੀਏ ਕਿ ਭਾਜਪਾ ਨਾਲ ਰਲੀਏ) ਵਿੱਚ ਪਿਆ ਰਹਿੰਦਾ, ਇਹ ਦੇਖਣ ਵਾਲੀ ਗੱਲ ਹੋਵੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...