Editor-In-Chief

spot_imgspot_img

ਕੈਨੇਡਾ ‘ਚ ਸੜਕ ਹਾਦਸੇ ‘ਚ ਪੰਜਾਬੀ ਕੁੜੀ ਦੀ ਮੌਤ,ਪਿਛਲੇ ਸਾਲ Study Visa ‘ਤੇ ਗਈ ਸੀ ਵਿਦੇਸ਼

Date:

Canada,17 Aug,(Harpreet Singh Jassowal):- ਕੈਨੇਡਾ (Canada) ‘ਤੋਂ ਇੱਕ ਮੰਦਭਾਗੀ ਖ਼ਬਰ ਆਈ ਹੈ,ਜਿਥੇ ਇਕ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ,ਪਿੰਡ ਜਲਾਲ ਦੀ 21 ਸਾਲਾ ਵਿਆਹੁਤਾ ਲੜਕੀ ਪਿਛਲੇ ਸਾਲ ਉਚੇਰੀ ਵਿਦਿਆਂ ਲਈ ਕੈਨੇਡਾ ਗਈ ਸੀ,ਪੰਜਾਬਣ ਦੀ ਮੌਤ ਦੀ ਖਬਰ ਸੁਣਦਿਆਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ,ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਜਸਮੀਨ ਕੌਰ ਗੌਂਦਾਰਾ (21) ਜਲਾਲ (Bathinda) ਦੀ ਰਹਿਣ ਵਾਲੀ ਹੈ,ਉਸ ਦਾ ਪਿਛਲੇ ਸਾਲ ਹੀ 5 ਅਗਸਤ ਨੂੰ ਸਤਵਿੰਦਰ ਸਿੰਘ ਵਾਸੀ ਵਾਂਦਰ (ਫਰੀਦਕੋਟ) ਨਾਲ ਵਿਆਹ ਹੋਇਆ ਸੀ।

ਇਸ ਉਪਰੰਤ ਉਹ 25 ਅਗਸਤ ਨੂੰ ਪੜ੍ਹਾਈ ਕਰਨ ਲਈ ਕੈਨੇਡਾ (Canada) ਚਲੀ ਗਈ ਸੀ,ਪਰਿਵਾਰ ਅਨੁਸਾਰ ਮ੍ਰਿਤਕ ਜਸਮੀਨ ਕੌਰ ਕੈਨੇਡਾ (Canada) ‘ਚ ਸ਼ਾਮ ਵਕਤ ਆਪਣੇ ਘਰ ਵਾਪਿਸ ਪਰਤਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ,ਗੰਭੀਰ ਰੂਪ ਵਿਚ ਜ਼ਖ਼ਮੀ ਜਸਮੀਨ ਕੌਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ,ਪਰੰਤੂ ਸੱਟਾਂ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ,ਜਸਮੀਨ ਕੌਰ (Jasmine Kaur) ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...