Editor-In-Chief

spot_imgspot_img

ਹਿਮਾਚਲ ਪ੍ਰਦੇਸ਼ ‘ਚ ਤਬਾਹੀ ਦੇ 2 ਮਹੀਨੇ,327 ਮੌਤਾਂ,113 ਲੈਂਡਸਲਾਈਡ-58 ਫਲੈਸ਼ ਫਲੱਡ

Date:

Himachal Pradesh,15Aug,(Harpreet Singh Jassowal):- 24 ਜੂਨ ਤੋਂ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ 327 ਲੋਕਾਂ ਦੀ ਮੌਤ ਹੋ ਚੁੱਕੀ ਹੈ,ਇਨ੍ਹਾਂ ਆਫ਼ਤਾਂ ਵਿੱਚ 318 ਜ਼ਖ਼ਮੀ ਹੋਏ ਹਨ,ਇਸ ਵਾਰ 41 ਸਾਲਾਂ ਬਾਅਦ ਸੂਬੇ ‘ਚ ਬੱਦਲ ਤਬਾਹੀ ਬਣ ਕੇ ਵਰ੍ਹੇ,ਸੂਬੇ ਵਿੱਚ ਹੁਣ ਤੱਕ ਕੁੱਲ 113 ਲੈਂਡਸਲਾਈਡ ਅਤੇ 58 ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ,ਹਿਮਾਚਲ ਪ੍ਰਦੇਸ਼ (Himachal Pradesh) ਦੇ ਕਾਂਗੜਾ ‘ਚ 17 ਅਗਸਤ ਨੂੰ ਵੀ ਸੰਕਟ ਦੇ ਕਾਲੇ ਬੱਦਲ ਛਾਏ ਰਹੇ,ਪ੍ਰਸ਼ਾਸਨ ਨੇ ਹੁਣ ਤੱਕ 1 ਹਜ਼ਾਰ 731 ਲੋਕਾਂ ਨੂੰ ਬਚਾਇਆ ਹੈ,ਪ੍ਰਸ਼ਾਸਨ ਨੇ ਹੈਲੀਕਾਪਟਰ (Helicopter) ਰਾਹੀਂ 739 ਲੋਕਾਂ ਨੂੰ ਰੈਸਕਿਊ ਕੀਤਾ।

ਕਿਸ਼ਤੀ ਰਾਹੀਂ 780 ਲੋਕਾਂ ਨੂੰ ਬਚਾਇਆ ਗਿਆ ਹੈ,ਜਦਕਿ 212 ਲੋਕਾਂ ਨੂੰ ਟਰੈਕਟਰ ਅਤੇ ਟਰਾਲੀ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇੰਦੌਰਾ ਦੇ ਮੰਡ ਤੋਂ 1 ਹਜ਼ਾਰ 344 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ,ਇੱਥੇ 564 ਲੋਕਾਂ ਨੂੰ ਏਅਰਲਿਫਟ (Airlift) ਕੀਤਾ ਗਿਆ,ਜਦਕਿ 780 ਲੋਕਾਂ ਨੂੰ ਕਿਸ਼ਤੀ ‘ਚੋਂ ਬਾਹਰ ਕੱਢਿਆ ਗਿਆ,ਦੂਜੇ ਪਾਸੇ 16 ਅਗਸਤ ਨੂੰ ਆਈ ਕੁਦਰਤੀ ਆਫ਼ਤ ਦੇ ਪੀੜਤਾਂ ਨੇ ਆਪਬੀਤੀ ਦੱਸੀ,ਪ੍ਰਸ਼ਾਸਨ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਚਾਇਆ,ਉਨ੍ਹਾਂ ਦੱਸਿਆ ਕਿ ਘਰ ਦਾ ਸਾਰਾ ਰਾਸ਼ਨ ਪਾਣੀ ਵਿੱਚ ਭਿੱਜ ਗਿਆ ਸੀ,ਇਸ ਕਾਰਨ ਉਨ੍ਹਾਂ ਨੂੰ ਦਰੱਖਤਾਂ ’ਤੇ ਲੱਗੇ ਫਲ ਖਾ ਕੇ ਗੁਜ਼ਾਰਾ ਕਰਨਾ ਪਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...