Editor-In-Chief

spot_imgspot_img

ਅਧਿਕਾਰੀ ਦਿਨ ਰਾਤ ਰਾਹਤ ਤੇ ਬਚਾਅ ਕਾਰਜਾਂ ਵਿਚ ਜੁਟੇ, ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆਂ ਹੋਵੇਗੀ ਯਕੀਨੀ

Date:

ਅਧਿਕਾਰੀ ਦਿਨ ਰਾਤ ਰਾਹਤ ਤੇ ਬਚਾਅ ਕਾਰਜਾਂ ਵਿਚ ਜੁਟੇ, ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆਂ ਹੋਵੇਗੀ ਯਕੀਨੀ
ਐਨ.ਡੀ.ਆਰ.ਐਫ ਦੀਆਂ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਦੇ ਰਹੀਆਂ ਰਾਹਤ
ਕੈਬਨਿਟ ਮੰਤਰੀ ਹਰਜੋਤ ਬੈਂਸ, ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨਿਰੰਤਰ ਗਰਾਊਡ ਜੀਰੋ ਤੇ ਪ੍ਰਬੰਧਾਂ ਦੀ ਕਰ ਰਹੇ ਨਿਗਰਾਨੀ
ਉਪ ਮੰਡਲ ਅਧਿਕਾਰੀ ਟੀਮਾਂ ਸਮੇਤ ਪ੍ਰਭਾਵਿਤ ਖੇਤਰਾਂ ਵਿਚ ਡਟੇ

ਸ੍ਰੀ ਅਨੰਦਪੁਰ ਸਾਹਿਬ 17 ਅਗਸਤ (ਸਤਿੰਦਰ ਪਾਲ ਸਿੰਘ,ਸੇਵਾ ਸਿੰਘ):- ਕੈਬਿਨਟ ਮੰਤਰੀ ਸ.ਹਰਜੋਤ ਸਿੰਘ ਬੈਂਸ ਤੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਬੀਤੇ ਦੋ ਦਿਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਦੇ ਪ੍ਰਭਾਵਿਤ ਪਿੰਡਾਂ ਦੀ ਕਮਾਂਡ ਖੁੱਦ ਸੰਭਾਲੀ ਹੋਈ ਹੈ। ਉਨ੍ਹਾਂ ਦੀ ਅਗਵਾਈ ਵਿਚ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਅਮਰਦੀਪ ਸਿੰਘ ਗੁਜਰਾਲ, ਐਸ.ਡੀ.ਐਮ ਮਨਦੀਪ ਸਿੰਘ ਢਿੱਲੋਂ, ਮੁੱਖ ਮੰਤਰੀ ਫੀਲਡ ਅਫਸਰ ਅਨਮਜੋਤ ਕੌਰ, ਤਹਿਸੀਲਦਾਰ ਬਾਦਲ ਦੀਨ, ਸੰਦੀਪ ਕੁਮਾਰ ਸਮੇਤ ਜਿਲ੍ਹੇ ਦੇ ਸਮੂਹ ਵਿਭਾਗਾ ਦੇ ਅਧਿਕਾਰੀ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ, ਡੀ.ਐਸ.ਪੀ ਅਜੇ ਸਿੰਘ ਅਤੇ ਸਮੁੱਚਾ ਪੁਲਿਸ ਪ੍ਰਸਾਸ਼ਨ ਵੀ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਐਨ.ਡੀ.ਆਰ.ਐਫ ਦੀਆਂ ਟੀਮਾਂ ਦੂਰ ਦੂਰਾਂਡੇ ਖੇਤਰਾਂ ਤੱਕ ਪਹੁੰਚ ਕਰਕੇ ਪ੍ਰਭਾਵਿਤ ਖੇਤਰਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਨਾਲ ਨਾਲ ਰਾਹਤ ਵੀ ਪਹੁੰਚਾ ਰਹੀਆਂ ਹਨ।

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਪ੍ਰਭਾਵਿਤ ਪਿੰਡਾਂ ਦੀ ਬਿਜਲੀ ਸਪਲਾਈ, ਪਾਣੀ ਅਤੇ ਹੋਰ ਲੋੜੀਦੀਆਂ ਸਹੂਲਤਾਂ ਪਹੁੰਚਾਉਣ ਲਈ ਦਿਨ ਰਾਤ ਉਨ੍ਹਾਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ, ਹਰ ਇਲਾਕੇ ਵਿਚ ਲੋੜੀਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ। ਐਨ.ਡੀ.ਆਰ.ਐਫ ਦੀਆਂ ਟੀਮਾਂ ਲੋਦੀਪੁਰ, ਹਰੀਵਾਲ, ਚੰਦਪੁਰ, ਗੱਜਪੁਰ, ਹਰੀਵਾਲ, ਬੁਰਜ, ਹਰਸਾਬੇਲਾ, ਬੇਲਾ ਧਿਆਨੀ, ਤਰਫ ਮਜਾਰੀ, ਭਲਾਣ, ਭਨਾਮ, ਪਲਾਸੀ, ਪੱਸੀਵਾਲ, ਜੋਹਲ, ਪੱਤੀ ਡੁਲਚੀ ਪਹੁੰਚ ਕੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਹਰਜੋਤ ਬੈਂਸ ਵੱਲੋਂ ਸਮਾਜ ਸੇਵੀ ਸੰਗਠਨਾਂ ਅਤੇ ਪਾਰਟੀ ਵਰਕਰਾ ਨੂੰ ਕੀਤੀ ਅਪੀਲ ਨੂੰ ਭਰਵਾ ਹੁੰਗਾਰਾ ਮਿਲਿਆ ਹੈ ਹਰ ਪਾਸੇ ਲੋਕ ਇੱਕ ਦੂਜੇ ਦੀ ਮੱਦਦ ਲਈ ਅੱਗੇ ਆਏ ਹਨ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਵੱਲੋਂ ਪ੍ਰਭਾਵਿਤ ਪਿੰਡਾਂ ਦੇ ਦੌਰੇ ਨਿਰੰਤਰ ਜਾਰੀ ਹਨ ਅਤੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਂਡ ਉਨ੍ਹਾਂ ਵੱਲੋਂ ਖੁੱਦ ਸੰਭਾਲੀ ਹੋਈ ਹੈ।

ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਤੜਕੇ ਤੋ ਹੀ ਪ੍ਰਭਾਵਿਤ ਖੇਤਰਾਂ ਦਾ ਸੁਰੂ ਕੀਤਾ ਦੌਰਾ ਦੇਰ ਰਾਤ ਤੱਕ ਚੱਲ ਰਿਹਾ ਹੈ। ਬੀਤੇ ਦੋ ਦਿਨਾਂ ਦੌਰਾਨ ਉਹ ਹਰ ਪ੍ਰਭਾਵਿਤ ਖੇਤਰ ਵਿਚ ਪਹੁੰਚੇ ਹਨ, ਉਨ੍ਹਾ ਨੇ ਆਪਣੇ ਸਮੁੱਚੇ ਪ੍ਰਸਾਸ਼ਨ ਦੇ ਅਧਿਕਾਰੀਆਂ ਦੀਆਂ ਟੀਮਾਂ ਨੂੰ ਵੱਖੋ ਵੱਖ ਇਲਾਕਿਆਂ ਵਿੱਚ ਤੈਨਾਂਤ ਕੀਤਾ ਹੈ, ਜਿਸ ਦੀ ਦਿਨ ਰਾਤ ਮੋਨੀਟਰਿੰਗ ਕਰ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਪਿੰਡਾਂ ਵਿਚ ਸਿਹਤ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਵੱਲੋਂ ਇਹ ਕੈਂਪ ਸੁਰੂ ਕਰ ਦਿੱਤੇ ਗਏ ਹਨ। ਐਨ.ਡੀ.ਆਰ.ਐਫ ਦੀਆਂ ਟੀਮਾਂ ਦਿਨ ਰਾਤ ਰਾਹਤ ਤੇ ਬਚਾਅ ਕਾਰਜਾਂ ਵਿੱਚ ਡਟੀਆਂ ਹੋਇਆ ਹਨ। ਕਿਸ਼ਤੀਆਂ, ਮੋਟਰ ਵੋਟ ਤੇ ਹੋਰ ਸਾਧਨ ਵਰਤੇ ਜਾ ਰਹੇ ਹਨ।

ਅਧਿਕਾਰੀਆਂ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਵੱਧ ਮਾਤਰਾ ਵਿਚ ਪਾਣੀ ਆਉਣ ਤੋ ਪਹਿਲਾ ਸੁਰੱਖਿਅਤ ਥਾਵਾ ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਨੰਗਲ ਸਬ ਡਵੀਜਨ ਦੇ 10 ਪ੍ਰਭਾਵਿਤ ਪਿੰਡਾਂ ਲਈ 9 ਰਿਲੀਫ ਸੈਂਟਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ 8 ਪ੍ਰਭਾਵਿਤ ਪਿੰਡਾਂ ਲਈ 14 ਰਿਲੀਫ ਸੈਂਟਰ ਬਣਾਂਏ ਗਏ ਹਨ। ਜਿੱਥੇ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ, ਰਾਹਤ ਸ਼ਿਵਰ ਦੇ ਇੰਚਾਰਜ ਅਧਿਕਾਰੀ ਲਗਾਏ ਗਏ ਹਨ। ਫਲੱਡ ਕੰਟਰੋਲ ਰੂਮ ਦਿਨ ਰਾਤ ਕੰਮ ਕਰ ਰਹੇ ਹਨ, ਜਿੱਥੋ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਪ੍ਰਸਾਸ਼ਨ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਵਾਰ ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅਫਵਾਹਾ ਤੇ ਭਰੋਸਾ ਨਾ ਕਰਨ, ਹਾਲਾਤ ਤੇਜੀ ਨਾਲ ਸੁਧਰ ਰਹੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related