Editor-In-Chief

spot_imgspot_img

ਕੇਰਨ ਕਾਉਂਟੀ ਵਿਚ 5 ਭਾਰਤੀਆਂ ਸਣੇ 21 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

Date:

California,17 Aug,(Harpreet Singh Jassowal):-  ਕੇਰਨ ਕਾਉਂਟੀ (Kern County) ਵਿਚ 5 ਭਾਰਤੀਆਂ ਸਣੇ 21 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ’ਤੇ ਬੱਚਿਆਂ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲੇ ਦੇ ਇਲਜ਼ਾਮ ਹਨ। ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਦਸਿਆ ਕਿ ਕੇਰਨ ਕਾਉਂਟੀ ਵਿਚ 9 ਤੋਂ 12 ਅਗੱਸਤ ਤਕ 21 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਕੇਰਨ ਕਾਉਂਟੀ (Kern County) ਅਤੇ ਬੇਕਰਸਫੀਲਡ ਲਾਅ ਇਨਫੋਰਸਮੈਂਟ, ਕੇਰਨ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ (Attorney Cynthia Zimmer) ਨੇ ਇਕ ਪ੍ਰੈਸ ਕਾਨਫ਼ਰੰਸ ਕਰਕੇ ਬਾਲ ਸੋਸ਼ਣ ਅਤੇ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਬਾਰੇ ਚਰਚਾ ਕੀਤੀ।

ਕੈਲੀਫੋਰਨੀਆ (California) ਦੇ ਨਿਆਂ ਵਿਭਾਗ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਨਾਂਅ “ਆਪ੍ਰੇਸ਼ਨ ਬੈਡ ਬਾਰਬੀ” (“Operation Bad Barbie”) ਰੱਖਿਆ ਗਿਆ ਹੈ,ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਕੇਰਨ ਕਾਉਂਟੀ ਦੇ ਹਨ।ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਲਵਾਡੋਰ ਸਾਲਸੇਡੋ (56), ਡੇਨੀਅਲ ਹਰਨਾਂਡੇਜ਼ (36), ਡਿਏਗੋ ਗੋਂਜ਼ਾਲੇਜ਼ (36) ਜੋਸ ਟ੍ਰੇਜੋ (33), ਜਸਵਿੰਦਰ ਸਿੰਘ (35), ਜੋਗਿੰਦਰ ਸਿੰਘ (54), ਰੌਨੀ ਜਰਮੇਨ ਵਿਲੀ (30), ਅਲਬਰਟੋ ਰੋਡਰਿਗਜ਼ (23), ਐਂਟੋਨੀਓ ਰੋਮੇਰੋ ਜੂਨੀਅਰ (30), ਵਿਲੀਅਮ ਅਲਫਰੇਡੋ ਪੇਰੇਜ਼ ਸੈਂਡੋਵਾਲ (26), ਮਾਈਨਰ ਵੇਲਾਸਕੁਏਜ਼ (38), ਰੋਲਾਂਡੋ ਲੋਪੇਜ਼ (23), ਰਜਿੰਦਰ ਪਾਲ ਸਿੰਘ (54), ਮਾਈਕਲ ਪੀਟਰ ਮੁਰਤਾਲਾ (43), ਨਿਸ਼ਾਨ ਸਿੰਘ (33), ਐਲੀ ਰੌਬਰਟ ਵਿਲਸਨ (29), ਰਿਕੀ ਟ੍ਰੈਵੋਨ ਵਾਕਰ (40), ਡੇਵੋਨ ਪਾਲ ਟੇਲਰ (31), ਜੋਸ਼ੂਆ ਜੇਮੀਰਾ ਜਾਨਸਨ (38), ਕਰਨੈਲ ਸਿੰਘ (44), ਕ੍ਰਿਸਟੋਫਰ ਲੀ ਗ੍ਰਿਨਰ (36) ਵਜੋਂ ਹੋਈ ਹੈ,ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਕਿਹਾ ਕਿ 21 ਸ਼ੱਕੀ ਤਸਕਰਾਂ ਨੂੰ ਨਬਾਲਗਾਂ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲਾ ਕਰਨ ਲਈ ਨਾਬਾਲਗ ਨਾਲ ਸੰਪਰਕ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ,ਇਸ ਦੌਰਾਨ ਤਿੰਨ ਪੀੜਤਾਂ ਨੂੰ ਵੀ ਬਚਾਇਆ ਗਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

11 ਦਸੰਬਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਤੇਜ਼ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਠੰਡ...

ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਪਿਛਲੇ...

10 ਦਸੰਬਰ ਤੋਂ ਸੂਬਾ ਸਰਕਾਰ ਵੱਲੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- 10 ਦਸੰਬਰ ਤੋਂ...