Editor-In-Chief

spot_imgspot_img

ਪੰਜਾਬ ਦੇ ਜ਼ਿਲਾ ਜਲੰਧਰ ਅਧੀਨ ਪੈਂਦੇ ਭੋਗਪੁਰ ‘ਚ ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਫਾਸਟ ਫੂਡ ਦੀ ਦੁਕਾਨ ਨੂੰ ਅੱਗ ਲੱਗ

Date:

JALANDHAR,16 AUG,(HARPREET SINGH JASSOWAL):- ਪੰਜਾਬ ਦੇ ਜ਼ਿਲਾ ਜਲੰਧਰ ਅਧੀਨ ਪੈਂਦੇ ਭੋਗਪੁਰ ‘ਚ ਜਲੰਧਰ-ਪਠਾਨਕੋਟ ਹਾਈਵੇ (Jalandhar-Pathankot Highway) ‘ਤੇ ਸਥਿਤ ਫਾਸਟ ਫੂਡ (Fast Food) ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ (Fire Brigade) ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਦੁਕਾਨ ‘ਚ ਪਿਆ ਫਰਨੀਚਰ, ਡੀਪ ਫ੍ਰੀਜ਼ਰ, ਖਾਣ-ਪੀਣ ਦਾ ਸਾਮਾਨ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।

ਮੌਕੇ ‘ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਦਿੱਤਾ ਹੈ। ਅੱਗ ਲੱਗਣ ਦੇ ਕਾਰਨਾਂ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਫਾਸਟ ਫੂਡ ਕਾਰਨਰ (Fast Food Corner) ਦੇ ਅੰਦਰ ਪਏ ਇਲੈਕਟ੍ਰਾਨਿਕ ਸਾਮਾਨ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੋ ਸਕਦੀ ਹੈ।ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਜਿਸ ਕਾਰਨ ਅਤੇ ਅੱਗ ਦੀਆਂ ਲਪਟਾਂ ਦੁਕਾਨ ਦੇ ਬਾਹਰ ਵੀ ਦਿਖਾਈ ਦੇ ਰਹੀਆਂ ਸਨ। 

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related