Editor-In-Chief

spot_imgspot_img

ਏਸ਼ੀਅਨ ਚੈਂਪੀਅਨਸ਼ਿਪ ਦੀ ਜੇਤੂ ਟੀਮ ਪਹੁੰਚੀ ਪੰਜਾਬ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਹਾਕੀ ਟੀਮ ਨਾਲ ਮੁਲਾਕਾਤ

Date:

Chandigarh,17 Aug,(Harpreet Singh Jassowal):- ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2023 (Asian Hockey Champions Trophy 2023) ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਪੰਜਾਬ ਪਹੁੰਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਅੱਜ ਟੀਮ ਦੇ ਸਾਰੇ ਮੈਂਬਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਵਧਾਈ ਦੇਣਗੇ। ਉਹ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Punjab Sports Minister Gurmeet Singh Meet Here) ਦੀ ਹਾਜ਼ਰੀ ਵਿੱਚ ਪੰਜਾਬ ਭਵਨ ਵਿਖੇ ਹਾਕੀ ਟੀਮ ਨਾਲ ਮੀਟਿੰਗ ਕਰਨਗੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਹਾਕੀ ਟੀਮ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਜੇਤੂ ਟੀਮ ਦੇ ਸਾਰੇ ਖਿਡਾਰੀ ਹਾਜ਼ਰ ਰਹਿਣਗੇ। ਹਾਕੀ ਟੀਮ ਦਾ ਸਵਾਗਤ ਕਰਨ ਲਈ ਪੰਜਾਬ ਦੇ ਹੋਰ ਮੰਤਰੀ ਅਤੇ ਅਧਿਕਾਰੀ ਵੀ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ (Indian Hockey Team) ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ (Asian Champions Trophy) ਦੇ ਫਾਈਨਲ ਮੈਚ ‘ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਚੌਥੀ ਵਾਰ ਜੇਤੂ ਰਹੀ ਹੈ। ਇਸ ਦੇ ਨਾਲ ਹੀ ਭਾਰਤ ਇਸ ਟੂਰਨਾਮੈਂਟ ਵਿੱਚ ਸਭ ਤੋਂ ਸਫਲ ਦੇਸ਼ ਬਣ ਗਿਆ ਹੈ।

ਚੇਨਈ ਦੇ ਰਾਧਾਕ੍ਰਿਸ਼ਨਨ ਸਟੇਡੀਅਮ (Radhakrishnan Stadium) ‘ਚ ਆਪਣਾ 5ਵਾਂ ਫਾਈਨਲ ਖੇਡ ਰਹੀ ਟੀਮ ਇੰਡੀਆ ਸਕੋਰ ਲਾਈਨ 3-1 ਨਾਲ ਹਾਫ ਟਾਈਮ ਤੱਕ 2 ਗੋਲਾਂ ਨਾਲ ਪਿੱਛੇ ਸੀ। ਪਰ ਮੈਚ ਦੇ ਆਖਰੀ ਦੋ ਕੁਆਰਟਰਾਂ ਵਿੱਚ ਭਾਰਤੀ ਖਿਡਾਰੀਆਂ ਨੇ ਤਿੰਨ ਗੋਲ ਕਰਕੇ ਜਿੱਤ ਖੋਹ ਲਈ। ਭਾਰਤ ਲਈ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿੱਚ, ਕਪਤਾਨ ਹਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ਵਿੱਚ, ਗੁਰਜੰਟ ਸਿੰਘ ਨੇ 45ਵੇਂ ਮਿੰਟ ਵਿੱਚ ਅਤੇ ਅਕਾਸ਼ਦੀਪ ਸਿੰਘ ਨੇ 56ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਮਲੇਸ਼ੀਆ ਦੀ ਟੀਮ ਲਈ ਅਜ਼ਰਾਈ ਅਬੂ ਕਮਾਲ ਨੇ 14ਵੇਂ ਮਿੰਟ, ਰਹੀਮ ਰਾਜ਼ੀ ਨੇ 18ਵੇਂ ਮਿੰਟ ਅਤੇ ਮੁਹੰਮਦ ਅਮੀਨੁਦੀਨ ਨੇ 28ਵੇਂ ਮਿੰਟ ਵਿੱਚ ਗੋਲ ਕੀਤੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...