ਨਿਊਯਾਰਕ,31 ਅਗਸਤ, (ਹਰਪ੍ਰੀਤ ਸਿੰਘ ਜੱਸੋਵਾਲ):- Apple ਤੋਂ ਬਾਅਦ ਹੁਣ ਗੂਗਲ ਨੇ ਆਪਣੀ Flagship Pixel 8 Series ਦੇ ਲਾਂਚ ਡੇਟਾ ਦਾ ਐਲਾਨ ਕੀਤਾ ਹੈ,Pixel 8 ਸੀਰੀਜ਼ 4 ਅਕਤੂਬਰ ਨੂੰ ਲਾਂਚ ਹੋਵੇਗੀ,ਧਿਆਨ ਯੋਗ ਹੈ ਕਿ Apple ਨੇ iPhone 15 ਦੀ ਲਾਂਚ ਡੇਟ (Launch Date) ਦਾ ਐਲਾਨ ਕੀਤਾ ਹੈ।
ਜੋ ਕਿ 12 ਸਤੰਬਰ ਨੂੰ ਹੋਵੇਗਾ,Pixel 8 ਲਾਂਚ ਈਵੈਂਟ ਨਿਊਯਾਰਕ, USA ਵਿੱਚ ਹੋਵੇਗਾ ਅਤੇ ਇਹ ਫਿਜ਼ੀਕਲ ਹੋਵੇਗਾ,ਇਸ ਦੌਰਾਨ ਕੰਪਨੀ ਦੇ ਸੀਈਓ ਸੁੰਦਰ ਪਿਚਾਈ ਵੀ ਮੌਜੂਦ ਰਹਿਣਗੇ,ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ Google ਨੇ ਲਾਂਚ ਤੋਂ ਕਾਫੀ ਪਹਿਲਾਂ ਆਪਣੇ Pixel Smartphone ਦੇ ਡਿਜ਼ਾਈਨ ਦਾ ਖੁਲਾਸਾ ਕਰ ਦਿੱਤਾ ਹੈ।
ਕੰਪਨੀ ਨੇ ਹਾਲ ਹੀ ਵਿੱਚ ਇੱਕ Foldable Smartphone ਵੀ ਲਾਂਚ ਕੀਤਾ ਹੈ ਜੋ ਭਾਰਤ ਵਿੱਚ ਉਪਲਬਧ ਨਹੀਂ ਹੈ,Pixel 8 ਦੇ ਨਾਲ Pixel Smart wWatch ਨੂੰ ਵੀ ਲਾਂਚ ਕੀਤਾ ਜਾਵੇਗਾ,ਇਸ ਤੋਂ ਇਲਾਵਾ ਕੰਪਨੀ Pixel Buds A ਸੀਰੀਜ਼ ਅਤੇ Pixel Buds Pro ਦੇ ਨਵੇਂ ਵਰਜਨ ਵੀ ਲਾਂਚ ਕਰ ਸਕਦੀ ਹੈ,ਸਪੱਸ਼ਟ ਤੌਰ ‘ਤੇ, ਪਿਕਸਲ 8 iPhone 15 ਤੋਂ ਕੁਝ ਹਫਤੇ ਬਾਅਦ ਆਵੇਗਾ,ਇਸ ਲਈ ਇਹ ਯਕੀਨੀ ਤੌਰ ‘ਤੇ Apple ਲਈ ਚੁਣੌਤੀ ਬਣ ਸਕਦਾ ਹੈ।