Editor-In-Chief

spot_imgspot_img

ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ,6 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਯੋਜਨਾ ਦਾ ਉਦਘਾਟਨ

Date:

New Delhi,05 Aug,(Harpreet Singh Jassowal):- 6 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਬਣਾਈ ਗਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦਾ ਉਦਘਾਟਨ ਕਰਨਗੇ,ਇਸ ਯੋਜਨਾ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ਅਤੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ,ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

ਇਸ ਸਕੀਮ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਰੇਲਵੇ ਸਟੇਸ਼ਨਾਂ ਲਈ 5000 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ,ਪੰਜਾਬ ਭਾਜਪਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ,ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਰਾਜਪਾਲ ਪੁਰੋਹਿਤ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੇ ਵਿਆਪਕ ਪੁਨਰ ਵਿਕਾਸ ਦੇ ਫੈਸਲੇ ‘ਤੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਵਿੱਚ ਅਹਿਮ ਤਬਦੀਲੀ ਆਵੇਗੀ,ਜਿਸ ਨਾਲ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ।

ਇਹ ਸਟੇਸ਼ਨ ਹੋਣਗੇਇਸ ਦੇ ਲਈ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਲਈ 436 ਕਰੋੜ ਰੁਪਏ, ਕੋਟਕਪੂਰਾ ਲਈ 23.7 ਕਰੋੜ, ਸਰਹਿੰਦ ਲਈ 25.1 ਕਰੋੜ, ਫਿਰੋਜ਼ਪੁਰ ਕੈਂਟ 27.6 ਕਰੋੜ, ਅਬੋਹਰ ਲਈ 21.1 ਕਰੋੜ, ਫਾਜ਼ਿਲਕਾ ਲਈ 19.5 ਕਰੋੜ, ਪਠਾਨਕੋਟ ਸਿਟੀ ਲਈ 21.3 ਕਰੋੜ, ਗੁਰਦਾਸਪੁਰ ਲਈ 16.5 ਕਰੋੜ, ਜਲੰਧਰ ਕੈਂਟ ਲਈ 99.0 ਕਰੋੜ, ਫਿੱਲੌਰ ਲਈ 24.4 ਕਰੋੜ, ਕਪੂਰਥਲਾ ਲਈ 26.6 ਕਰੋੜ, ਲੁਧਿਆਣਾ ਲਈ 260.0 ਕਰੋੜ, ਢੰਡਾਰੀ ਕਲਾਂ ਲਈ 17.6 ਕਰੋੜ, ਮਾਨਸਾ ਲਈ 26 ਕਰੋੜ, ਪਟਿਆਲਾ ਲਈ 27.5 ਕਰੋੜ, ਆਨੰਦਪੁਰ ਸਾਹਿਬ ਲਈ 24.2 ਕਰੋੜ, ਰੂਪਨਗਰ ਲਈ 24 ਕਰੋੜ, ਨੰਗਲ ਡੈਮ ਲਈ 23.3 ਕਰੋੜ, ਧੂਰੀ ਲਈ 37.6 ਕਰੋੜ, ਸੰਗਰੂਰ ਲਈ 25.5 ਕਰੋੜ, ਮਾਲੇਰਕੋਟਲਾ ਲਈ 22.9 ਕਰੋੜ ਤੇ ਮੁਕਤਸਰ ਰੇਲਵੇ ਸਟੇਸ਼ਨ ਲਈ 21.2 ਕਰੋੜ ਰੁਪਏ ਖਰਚੇ ਜਾਣਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...