Editor-In-Chief

spot_imgspot_img

ਕੇਂਦਰੀ ਸਿੰਘ ਸਭਾ ਨੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿਚ ਸੈਮੀਨਾਰ ਕਰਵਇਆ

Date:

ਚੰਡੀਗੜ੍ਹ, 06 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):-   ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ,ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿਚ ਸੈਮੀਨਾਰ ਕਰਵਇਆ ਜਿਸ ਵਿਚ ਸ ਤਰਲੋਚਨ ਸਿੰਘ (ਸਾਬਕਾ ਮੁੱਖੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ) ਦੇ ਨਾਮ ‘‘ਤੇ ਪ੍ਰਕਾਸ਼ਤ ਪੰਜ ਪਿਆਰੇ ਹਿੰਦੂ ਸਨ ਬਾਰੇ ਵਿਚਾਰ ਗੋਸਟੀ ਕੀਤੀ ਗਈ। ਡਾ ਖੁਸ਼ਹਾਲ ਸਿੰਘ ਨੇ ਕਿਹਾ ਕਿ ਸ ਤਰਲੋਚਨ ਸਿੰਘ ਜੀ ਹਮੇਸ਼ਾ ਕੇਂਦਰੀ ਸਰਕਾਰ ਦੇ ਸਤਾਧਾਰੀ ਗਲਿਆਰੇ ਨੇ ਹੋਣ ਕਰਕੇ ਉਹਨਾਂ ਦੀਆਂ ਲਿਖਤਾ ਪੰਥਕ ਹਲਕਿਆਂ ਵਿਚ ਵਿਵਾਦ ਰਹੀਆਂ ਹਨ।

ਸ ਤਰਲੋਚਨ ਸਿੰਘ ਪੰਜ ਪਿਆਰਿਆਂ ਵਾਲੇ ਲਿਖਤ ਤੋਂ ਕਿਨਾਰਾ ਕਰਲਿਆ ਹੈ। ਰਾਜਵਿੰਦਰ ਸਿੰਘ ਰਾਹੀ ਨੇ ਗਿਆਨੀ ਦਿੱਤ ਸਿੰਘ ਜੀ ਦੀ 122ਵੀਂ ਬਰਸੀ ਮੌਕੇ ਉਹਨਾਂ ਦੀ ਲਿਖਤਾਂ ਦੇ ਹਵਾਲੇ ਨਾਲ ਸਿੱਖ ਪੰਥ ਦੀ ਵੱਖਰੀ ਅਤੇ ਨਿਰਾਲੀ ਹਸਤੀ ਵਿਚ ਪਾਏ ਯੋਗਦਾਨ ਦਾ ਵਰਣਨ ਕੀਤਾ। ਉਨਾਂ ਨੇ ਤਰਲੋਚਨ ਸਿੰਘ ਜੀ ਵਲੋਂ 1984 ਵਿਚ ਨਿਭਾਈ ਗਈ ਭੂਮਿਕਾ ਬਾਰੇ ਕਈ ਸੁਵਾਲ ਕੀਤੇ। ਸਮਾਜਕ ਕਾਰਕੁਨ ਡਾ ਪਿਆਰਾ ਲਾਲ ਗਰਗ ਨੇ ਹਿੰਦੂ ਰਾਸ਼ਟਰ ਵਾਦੀਆਂ ਵਲੋਂ ਸਿੱਖ ਇਤਿਹਾਸ ਵਿਚ ਕੀਤੀ ਜਾ ਰਹੀ ਵਿਖਿਆ ਦਾ ਜਿਕਰ ਕੀਤਾ ਜੋ ਸਿੱਖ ਇਤਿਹਾਸ ਵਿਚ ਮੁਗਲ ਹਕੂਮਤ ਦਾ ਟਕਰਾ ਇਸਲਾਮ ਵਿਰੋਧੀ ਪੇਸ ਕਰਦੀ ਹੈ। ਸਿੱਖੀ ਦਾ ਟਕਰਾਉ ਇਸਲਾਮ ਨਾਲ ਨਹੀਂ ਹੈ।

ਸਿੱਖ ਪੰਥ ਦਾ ਸਿਆਸੀ ਟਕਰਾ ਪਹਾੜੀ ਰਾਜਿਆਂ ਨਾਲ ਸੀ ਨਾ ਕੇ ਹਿੰਦੂ ਸਮਾਜ ਨਾਲ। ਡਾ ਗੁਰਚਰਨ ਸਿੰਘ ਨੇ ਸਿੱਖ ਇਤਿਹਾਸ ਵਿਚ ਕੀਤੀ ਜਾ ਰਹੀ ਮਿਲਾਵਟ ਬਾਰੇ ਸਿੱਖ ਵਿਦਵਾਨਾਂ ਦੇ ਰੋਲ ਬਾਰੇ ਵੀ ਕਈ ਸਵਾਲ ਖੜ੍ਹੇ ਕੀਤੇ। ਜਸਵਿੰਦਰ ਸਿੰਘ ਮੁੱਖੀ ਸਮਾਜਕ ਸੰਘਰਸ਼ ਪਾਰਟੀ ਨੇ ਸਿੱਖ ਸਭਾ ਲਹਿਰ ਵਲੋਂ ਸਮਾਜਕ ਬਰਾਬਰੀ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿਤੀ। ਉਨਾਂ ਨੇ 12 ਅਕਤੂਬਰ 1920 ਨੂੰ ਕੀਤੇ ਗਏ ਇਨਕਲਾਬੀ ਕਾਰਜ ਨੂੰ ਯਾਦ ਕੀਤਾ ਜਦੋਂ ਦਲਿਤ ਭਾਈਚਾਰੇ ਦੀ ਦਰਬਾਰ ਸਾਹਿਬ ਵਿਚ ਦੇਗ ਪ੍ਰਵਾਨ ਹੋਈ। ਅਤੇ ਦਰਬਾਰ ਸਾਹਿਬ ਪੂਜਾਰੀਆਂ ਤੋਂ ਮੁਕਤ ਕਰਵਾਇਆ।

ਮਾਲਵਿੰਦਰ ਸਿੰਘ ਮਾਲੀ ਕਿਹਾ ਕਿ ਤਰਲੋਚਨ ਸਿੰਘ ਦੀ ਭੂਮਿਕਾ ਅਕਾਲੀ ਦਲ ਨਾਲੋਂ ਬਸਪਾ ਦਾ ਗਠਜੋੜ ਤੜਾਉਣ ਅਤੇ ਭਾਜਪਾ ਨਾਲ ਗੈਰ ਸਿਧਾਂਤਕ ਜੋੜ ਕਰਾਉਣ ਵਿਚ ਰਹੀ ਹੈ ਜਿਸਦੇ ਫਲਸਰੂਪ ਅਕਾਲੀ ਦਲ ਸਿੱਖ ਪੰਥ ਦੇ ਸਿਆਸੀ ਮੈਦਾਨ ਗੈਬ ਹੋ ਗਿਆ ਹੈ। ਸਿੱਖ ਇਤਿਹਾਸਕਾਰ ਡਾ ਗੁਰਦਰਸ਼ਨ ਸਿੰਘ ਢਿਲੋਂ ਨੇ ਸਿੱਖ ਧਰਮ ਉਤੇ ਕੀਤੇ ਜਾ ਰਹੇ ਸਿਧਾਤਕ ਹਮਲਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਉਨਾਂ ਨੇ ਸਿੰਘ ਸਭਾ ਦੇ ਗੁਰਦੁਆਰਿਆਂ ਵਿਚ ਪੰਥ ਪ੍ਰਵਾਨਿਤ ਮਰਿਆਦਾ ਲਾਗੂ ਕਰਨ ਬਾਰੇ ਜੋਰ ਦਿਤਾ।

ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਆਖਿਆ ਕਿ ਹੁਣ ਦੇਸ਼ ਵਿਚ ਫਿਰਕੂ ਮਹੌਲ ਬਣਾਇਆ ਜਾ ਰਿਹਾ ਹੈ। ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਦੀ ਚੋਣ ਤੋਂ ਪਹਿਲਾ ਉਨਾਂ ਦਾ ਧਰਮ ਜਾਤ ਦਾ ਪਿਛੋਕੜ ਨਾਸ਼ ਕਰ ਦਿਤਾ ਸੀ। ਪੰਜ ਪਿਆਰਿਆਂ ਨੂੰ ਹਿੰਦੂ ਕਿਹਨਾ ਗਲਤ ਹੈ। ਸਾਡੇ ਸਮਾਜ ਨੂੰ ਸਿਆਸਤਦਾਨਾ ਦੇ ਟਰੈਪ ਤੋਂ ਸਾਵਧਾਨ ਹੋਣਾ ਚਾਹੀਦਾ ਹੈ। ਇਸ ਮੌਕੇ ਸਿੰਘ ਸਭਾ ਪਤ੍ਰਿਕਾ ਵਿਸ਼ੇਸ਼ ਅੰਕ ਗਿਅਨੀ ਦਿਤ ਸਿੰਘ ਬਾਰੇ ਰਿਲੀਜ ਕੀਤਾ ਗਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...