ਨਵੀਂ ਮੁੰਬਈ, 06 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਬੀ.ਸੀ.ਸੀ.ਆਈ. (BCCI) ਦੇ ਪ੍ਰਧਾਨ ਜੈਸ਼ਾਹ ਨੇ ਬਿਗ ਬੀ ਨੂੰ ‘ਆਈਸੀਸੀ ਵਨਡੇ ਵਿਸ਼ਵ ਕੱਪ 2023’ ਦਾ ਗੋਲਡਨ ਟਿਕਟ (Golden Ticket) ਭੇਟ ਕੀਤਾ ਹੈ,ਅਮਿਤਾਭ ਬੱਚਨ ਭਾਰਤੀ ਕ੍ਰਿਕਟ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਬੀਸੀਸੀਆਈ ਦੇ ਪ੍ਰਧਾਨ ਜੈਸ਼ਾਹ ਨੇ ਬਿਗ ਬੀ ਨੂੰ ‘ਆਈਸੀਸੀ ਵਨਡੇ ਵਿਸ਼ਵ ਕੱਪ 2023’ ਦਾ ਗੋਲਡਨ ਟਿਕਟ ਗਿਫਟ ਕੀਤਾ ਹੈ,ਇਸ ਟਿਕਟ ਦੇ ਨਾਲ ਅਭਿਨੇਤਾ ਹੁਣ ਐਸ਼ੋ ਆਰਾਮ ਦੇ ਨਾਲ-ਨਾਲ ਵੀਆਈਪੀ ਸਟੈਂਡ (VIP Stand) ਤੋਂ ਸਾਰੇ ਮੈਚ ਮੁਫਤ ਵਿਚ ਦੇਖ ਸਕਦੇ ਹਨ,ਅਮਿਤਾਭ ਬੱਚੇ ਨੂੰ ਇਹ ਟਿਕਟ ਗਿਫਟ ਕਰਨ ਦੀ ਗੱਲ ਬੀਸੀਸੀਆਈ (BCCI) ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤੀ ਹੈ,ਅਮਿਤਾਭ ਬੱਚੇ ਉਂਝ ਤਾਂ ਇਨ੍ਹੀਂ ਦਿਨੀਂ ਟੀਵੀ ਦੀ ਦੁਨੀਆ ਵਿਚ ਮਸ਼ਹੂਰ ਕੁਇੱਜ਼ ਗੇਮ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦਾ 15ਵਾਂ ਸੀਜ਼ਨ ਹੋਸਟ ਕਰ ਰਹੇ ਹਨ,ਹਰ ਵਾਰ ਦੀ ਤਰ੍ਹਾਂ ਅਮਿਤਾਭ ਬੱਚਨ ਦਾ ਮਜ਼ਾਕੀਆ ਅੰਦਾਜ਼ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ,ਜਿਸ ਨੂੰ ਸਾਰੇ ਦਰਸ਼ਕ ਆਪਣੇ ਪਰਿਵਾਰ ਨਾਲ ਦੇਖਣਾ ਖੂਬ ਪਸੰਦ ਕਰ ਰਹੇ ਹਨ।
ਬੀ.ਸੀ.ਸੀ.ਆਈ. ਦੇ ਪ੍ਰਧਾਨ ਜੈਸ਼ਾਹ ਨੇ ਅਮਿਤਾਭ ਬੱਚਨ ਨੂੰ ‘ਆਈਸੀਸੀ ਵਨਡੇ ਵਿਸ਼ਵ ਕੱਪ 2023’ ਦਾ ਗੋਲਡਨ ਟਿਕਟ ਭੇਟ ਕੀਤਾ
Date: