Editor-In-Chief

spot_imgspot_img

ਸੁਖਨਾ ਝੀਲ,ਰੌਕ ਗਾਰਡਨ ਅਤੇ ਬਰਡ ਪਾਰਕ ਆਉਣ ਵਾਲੇ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਪੁਲਿਸ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ

Date:

ਚੰਡੀਗੜ੍ਹ, 02 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਵੀਕੈਂਡ (Weekend) ‘ਤੇ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਪੁਲਿਸ (Police) ਵਲੋਂ ਐਡਵਾਈਜ਼ਰੀ (Advisory) ਜਾਰੀ ਕੀਤੀ ਗਈ ਹੈ,ਪੁਲਿਸ ਨੇ ਸੈਲਾਨੀਆਂ ਲਈ ਆਪਣੀ ਗੱਡੀਆਂ ਪਾਰਕ ਕਰਨ ਲਈ ਜਗ੍ਹਾ ਦੀ ਨਿਸ਼ਾਨਦੇਹੀ ਵੀ ਕੀਤੀ ਹੈ,ਇਸ ਵਿਚ ਸੁਖਨਾ ਝੀਲ (Sukhna Lake) ਦੇ ਸਾਹਮਣੇ ਸੈਕਟਰ 5 ਦੀ ਪਾਰਕਿੰਗ,ਰੌਕ ਗਾਰਡਨ ਪਾਰਕਿੰਗ,ਹਾਈ ਕੋਰਟ ਦੇ ਸਾਹਮਣੇ ਕੱਚੀ ਪਾਰਕਿੰਗ ਅਤੇ ਸੈਕਟਰ 9 ਦੇ ਦਫ਼ਤਰ ਦੇ ਪਿਛਲੇ ਪਾਸੇ ਦੀ ਪਾਰਕਿੰਗ ਵਿਚ ਗੱਡੀਆਂ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਵੀਕਐਂਡ (Weekend) ਅਤੇ ਜਨਤਕ ਛੁੱਟੀਆਂ ਵਾਲੇ ਦਿਨ ਚੰਡੀਗੜ੍ਹ ਵਿਚ ਸੈਲਾਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ 18 ਨਵੰਬਰ ਤੋਂ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ,ਇਹ ਬੱਸ ਰੋਜ਼ ਗਾਰਡਨ,ਰੌਕ ਗਾਰਡਨ ਅਤੇ ਸੁਖਨਾ ਝੀਲ ਲਈ ਉਪਲਬਧ ਹੋਵੇਗੀ,ਸ਼ਟਲ ਬੱਸ ਸਵੇਰੇ 11:00 ਵਜੇ ਤੋਂ ਸ਼ਾਮ 8:00 ਵਜੇ ਤੱਕ ਹਰ 5 ਮਿੰਟ ਬਾਅਦ ਚੱਲੇਗੀ,ਇਹ ਰੋਜ਼ ਗਾਰਡਨ ਦੇ ਸਾਹਮਣੇ,ਸੈਕਟਰ-9 ਸਰਕਾਰੀ ਇਮਾਰਤ ਦੇ ਪਿੱਛੇ, ਰੌਕ ਗਾਰਡਨ ਅਤੇ ਸੁਖਨਾ ਝੀਲ ਦੇ ਕੋਲ ਚੱਲੇਗੀ,ਇਸ ਦਾ ਕਿਰਾਇਆ 10 ਰੁਪਏ ਹੈ।

ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਬਚਣ ਲਈ ਇਹ ਫ਼ੈਸਲਾ ਲਿਆ ਹੈ,ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੇ ਸੈਰ-ਸਪਾਟਾ ਸਥਾਨਾਂ ‘ਤੇ ਵੱਡੀ ਗਿਣਤੀ ‘ਚ ਸੈਲਾਨੀ ਆਉਂਦੇ ਹਨ,ਚੰਡੀਗੜ੍ਹ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਸੈਲਾਨੀ ਆਉਂਦੇ ਹਨ,ਵੀਕਐਂਡ (Weekend) ‘ਤੇ ਰੋਜ਼ ਗਾਰਡਨ,ਬਰਡ ਪਾਰਕ ਅਤੇ ਸੁਖਨਾ ਝੀਲ ਦੇ ਆਲੇ-ਦੁਆਲੇ ਜ਼ਿਆਦਾ ਗੱਡੀਆਂ ਕਾਰਨ ਉੱਤਰ ਮਾਰਗ ਅਤੇ ਵਿਗਿਆਨ ਮਾਰਗ ‘ਤੇ ਜਾਮ ਲੱਗ ਜਾਂਦਾ ਹੈ,ਆਲੇ-ਦੁਆਲੇ ਦੇ ਸੈਕਟਰਾਂ ਵਿਚ ਵੀ ਟ੍ਰੈਫਿਕ ਜਾਮ ਦੀ ਸਮੱਸਿਆ ਆਉਂਦੀ ਹੈ,ਹੁਣ ਪ੍ਰਸ਼ਾਸਨ ਨੇ ਇਨ੍ਹਾਂ ਸੈਰ-ਸਪਾਟਾ ਸਥਾਨਾਂ ‘ਤੇ ਪਹੁੰਚਣ ਲਈ ਨਕਸ਼ਾ ਜਾਰੀ ਕੀਤਾ ਹੈ,ਤਾਂ ਜੋ ਲੋਕ ਟ੍ਰੈਫਿਕ ਜਾਮ ‘ਚ ਨਾ ਫਸਣ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...