ਚੰਡੀਗੜ੍ਹ, 03 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ,ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਫ਼ੌਜੀ ਦੀ ਡਿਊਟੀ ਦੌਰਾਨ ਅਚਨਚੇਤ ਮੌਤ ਹੋਣ ਦੀ ਖ਼ਬਰ ਹੈ,ਮ੍ਰਿਤਕ ਜਵਾਨ ਦੀ ਪਹਿਚਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ,ਮ੍ਰਿਤਕ ਫੌਜੀ ਕੋਟਲੀ ਦੌਸੰਧੀ ਬਲਾਕ ਚੋਗਾਵਾਂ ਦਾ ਰਹਿਣ ਵਾਲਾ ਸੀ,ਮ੍ਰਿਤਕ ਸ਼ਮਸ਼ੇਰ ਸਿੰਘ 9 ਸਾਲ ਪਹਿਲਾਂ ਫ਼ੌਜ ’ਚ ਭਰਤੀ ਹੋਇਆ ਸੀ,ਫ਼ੌਜੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ,ਸ਼ਹੀਦ ਸ਼ਮਸ਼ੇਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਪਹੁੰਚ ਗਈ,ਜਿੱਥੇ ਸਰਕਾਰੀ ਸਨਮਾਨ ਨਾਲ ਉਸ ਦਾ ਸਸਕਾਰ ਕੀਤਾ ਗਿਆ।
ਪੰਜਾਬ ਦੇ ਨੌਜਵਾਨ ਫ਼ੌਜੀ ਦੀ ਡਿਊਟੀ ਦੌਰਾਨ ਅਚਨਚੇਤ ਮੌਤ
Date: