Editor-In-Chief

spot_imgspot_img

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਜਾਣ ਵਾਲੇ ਸ਼ਰਧਾਲੂਆਂ ਹੁਣ ਆਪਣੇ ਨਾਲ ਲੈ ਕੇ ਜਾ ਸਕਣਗੇ ‘ਰਸਦ’

Date:

ਗੁਰਦਾਸਪੁਰ,03 ਨਵੰਬਰ, (ਹਰਪ੍ਰੀਤ ਸਿੰਘ ਜੱਸੋਵਾਲ):-  ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ (Gurdwara Sri Kartarpur Sahib Ji) ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ,ਹੁਣ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਸੇਵਾ ਕਰਨ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਖਰੀਦਣ ਦੀ ਲੋੜ ਨਹੀਂ ਪਵੇਗੀ,ਉਹ ਤੀਰਥ ਅਸਥਾਨ ਤੋਂ ਸਿਰਫ ਢਾਈ ਕਿਲੋਮੀਟਰ ਪਹਿਲਾਂ ਡੇਰਾ ਬਾਬਾ ਨਾਨਕ ਕੋਰੀਡੋਰ (Baba Nanak Corridor) ਤੋਂ ਸਸਤੀ ਸਬਜ਼ੀਆਂ ਲੈ ਸਕਣਗੇ,ਇੱਥੇ ਧਾਰਮਿਕ ਵਸਤੂਆਂ ਵੀ ਮਿਲਣਗੀਆਂ,ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਪਹਿਲਕਦਮੀ ‘ਤੇ ਇਸ ਸਭ ਲਈ ਇਕ ਸਟੋਰ ਖੋਲ੍ਹਿਆ ਗਿਆ ਹੈ,ਜਿੱਥੋਂ 50 ਦੇ ਕਰੀਬ ਸ਼ਰਧਾਲੂ ਖਰੀਦਦਾਰੀ ਕਰ ਕੇ ਸਮਾਨ ਸਰਹੱਦ ਪਾਰ ਲੈ ਗਏ।

ਮੰਗ ਅਨੁਸਾਰ ਸਰਕਾਰ ਨੇ ਟੈਂਡਰ ਜਾਰੀ ਕੀਤਾ ਸੀ ਅਤੇ ਉਸ ਟੈਂਡਰ ਨੂੰ ਰਜਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਭਰਿਆ ਗਿਆ,ਅੱਜ ਇਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ (Shri Sukhmani Sahib Ji) ਦੇ ਪਾਠ ਨਾਲ ਹੋਈ,ਰਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿਚ ਰੱਖੀਆਂ ਸਬਜ਼ੀਆਂ ਵਿਚ ਟਮਾਟਰ,ਹਰੀ ਮਿਰਚ,ਲਸਣ,ਅਦਰਕ ਅਤੇ ਪਿਆਜ਼ ਸ਼ਾਮਲ ਹਨ ਜੋ ਪਾਕਿਸਤਾਨ ਵਿਚ ਬਹੁਤ ਮਹਿੰਗੇ ਹਨ,ਇਸ ਤੋਂ ਇਲਾਵਾ ਘਿਓ,ਚਾਹ ਪੱਤੀ,ਸੁੱਕਾ ਦੁੱਧ,ਚੌਲ,ਆਟਾ,ਖੰਡ ਅਤੇ ਹੋਰ ਸਮਾਨ ਸ਼ਾਮਿਲ ਹੈ।

ਇਸ ਦੇ ਨਾਲ ਹੀ ਚੌਰ ਸਾਹਿਬ,ਕੜਾ,ਕੰਘਾ,ਕਿਰਪਾਨ,ਰੁਮਾਲਾ ਸਾਹਿਬ ਜੀ ਆਦਿ ਵੀ ਉਥੇ ਉਪਲਬਧ ਕਰਵਾਏ ਗਏ ਹਨ,ਸਿੰਘ ਨੇ ਦੱਸਿਆ ਕਿ ਅੱਜ 350 ਦੇ ਕਰੀਬ ਸ਼ਰਧਾਲੂਆਂ ਨੇ ਸਰਹੱਦ ਪਾਰ ਕੀਤੀ, ਜਿਨ੍ਹਾਂ ਵਿਚੋਂ 50 ਨੇ ਇੱਥੋਂ ਖਰੀਦਦਾਰੀ ਕੀਤੀ,ਇੱਥੇ ਪਰਸੰਗਤ ਲਈ ਸਮਾਨ ਬਾਜ਼ਾਰੀ ਰੇਟ ਨਾਲੋਂ 2 ਤੋਂ 5 ਰੁਪਏ ਪ੍ਰਤੀ ਕਿਲੋ ਸਸਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ (Dera Baba Nanak) ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਲਾਂਘੇ ਵਿਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ,ਜਿਸਦਾ ਨਾਮ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ,ਹੁਣ ਪਾਕਿਸਤਾਨ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ,ਸੰਗਤ ਵਿਚ ਵੀ ਖੁਸ਼ੀ ਹੈ,ਅਤੇ ਜੋ ਸਟੋਰ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਿੱਖੀ ਨਾਲ ਸਬੰਧਿਤ ਰੁਮਾਲਾ ਸਾਹਿਬ ਜੀ (Rumala Sahib Ji) ਅਤੇ ਸੁੱਕੀ ਰਸਦ ਇਸ ਸਟੋਰ ਤੋਂ ਬਜ਼ਾਰ ਨਾਲੋਂ ਸਸਤਾ ਮਿਲ ਜਾਵੇਗਾ ਅਤੇ ਸੰਗਤਾਂ ਨੂੰ ਆਪਣੇ ਨਾਲ ਜਿਆਦਾ ਭਾਰ ਚੁੱਕ ਕੇ ਲਿਆਉਣ ਦੀ ਜ਼ਰੂਰਤ ਨਹੀਂ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

11 ਦਸੰਬਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਤੇਜ਼ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਠੰਡ...

ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਪਿਛਲੇ...

10 ਦਸੰਬਰ ਤੋਂ ਸੂਬਾ ਸਰਕਾਰ ਵੱਲੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- 10 ਦਸੰਬਰ ਤੋਂ...