ਬਰੈਂਪਟਨ, 11 ਦਸੰਬਰ 2023, (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਕਾਰੋਬਾਰੀ ਐਂਡੀ ਦੁੱਗਾ ਦੇ ਟਾਇਰਾਂ ਦੇ ਸ਼ੋਅਰੂਮ (Showroom) ‘ਤੇ ਕੈਨੇਡਾ (Canada) ‘ਚ ਗੋਲੀਆਂ ਚੱਲਣ ਦੀ ਖ਼ਬਰ ਹੈ,ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ,ਇਹ ਹਮਲਾ ਕੈਨੇਡਾ (Canada) ਦੇ ਸਮੇਂ ਅਨੁਸਾਰ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਨੂੰ ਬਰੈਂਪਟਨ (Brampton) ਦੇ ਪੀਲ ਇਲਾਕੇ ਵਿਚ ਹੋਇਆ,ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ,ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਕੌਣ ਹਨ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਇਥੇ ਜਿਕਰਯੋਗ ਹੈ ਕਿ,ਐਂਡੀ ਦੁੱਗਾ ਇੱਕ ਪੰਜਾਬੀ ਸਿੱਖ ਕਰੋੜਪਤੀ ਹੈ,ਜੋ ਪੰਜਾਬ ਫ਼ਿਲਮ ਅਤੇ ਸੰਗੀਤ ਉਦਯੋਗ ਨਾਲ ਵੀ ਜੁੜਿਆ ਹੋਇਆ ਹੈ।
ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਦੇ ਟਾਇਰਾਂ ਦੇ ਸ਼ੋਅਰੂਮ ਤੇ ਚੱਲੀਆਂ ਗੋਲੀਆਂ
Date: