Editor-In-Chief

spot_imgspot_img

ਏਸ਼ਿਆਈ ਖੇਡਾਂ 2023 ਵਿੱਚ ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ,ਸਰਬਜੋਤ ਸਿੰਘ ਤੇ ਦਿਵਿਆ ਟੀਐਸ ਨੇ ਜਿੱਤਿਆ ਚਾਂਦੀ ਦਾ ਤਗਮਾ

Date:

ਮੋਹਾਲੀ,30 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 (Asian Games 2023) ਵਿੱਚ ਭਾਰਤੀ ਹੋਣਹਾਰ ਖਿਡਾਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ,ਸ਼ੂਟਿੰਗ (10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ) ਵਿੱਚ ਭਾਰਤ ਦੀ ਦਿਵਿਆ ਟੀਐਸ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਸੱਤਵੇਂ ਦਿਨ ਚਾਂਦੀ ਦਾ ਤਗ਼ਮਾ ਜਿੱਤਿਆ,ਕੁਆਲੀਫਿਕੇਸ਼ਨ (Qualification) ਵਿੱਚ ਸਰਬਜੋਤ ਸਿੰਘ ਨੇ 291 ਜਦਕਿ ਦਿਵਿਆ ਦਾ ਸਕੋਰ 286 ਰਿਹਾ,ਦੋਵਾਂ ਦਾ ਕੁੱਲ ਸਕੋਰ 577 ਰਿਹਾ,ਇਸ ਦੇ ਨਾਲ ਹੀ ਸੋਨ ਤਮਗਾ ਚੀਨ ਦੇ ਹਿੱਸੇ ਆਇਆ ਹੈ,ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 6 ਸੋਨ, 8 ਚਾਂਦੀ ਅਤੇ 5 ਕਾਂਸੀ ਦੇ ਤਗਮੇ ਮਿਲੇ ਹਨ,ਇਹ ਕਿਸੇ ਵੀ ਏਸ਼ਿਆਈ ਖੇਡਾਂ 2023 ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ,ਹੁਣ ਤੱਕ ਭਾਰਤ ਨੂੰ ਕੁੱਲ 34 ਮੈਡਲ ਮਿਲ ਚੁੱਕੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਕਿਸਾਨਾਂ ਅੰਦੋਲਨ ‘ਤੇ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਜਵਾਬ ਦਿੱਤਾ

ਚੰਡੀਗੜ੍ਹ, 21 ਫਰਵਰੀ 2024,(ਹਰਪ੍ਰੀਤ ਸਿੰਘ ਜੱਸੋਵਾਲ):– ਕਿਸਾਨਾਂ ਅੰਦੋਲਨ ‘ਤੇ...

ਪੰਜਾਬ ਪੁਲਿਸ ਨੇ ਕਿਸਾਨ ਤੇ ਨੌਜਵਾਨ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ

ਚੰਡੀਗੜ੍ਹ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਕਿਸਾਨਾਂ ਅਤੇ...

Farmers Protest News: ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ 5ਵੇਂ ਗੇੜ ਦੀ ਮੀਟਿੰਗ ਦਾ ਸੱਦਾ

ਨਵੀਂ ਦਿੱਲੀ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਪੰਜਾਬ...