Editor-In-Chief

spot_imgspot_img

ਪਿੰਡ ਅਗੰਮਪੁਰ ਦੇ ਕਰੈਸ਼ਰ ਜੋਨ ਦਾ ਰਸਤਾ ਆਇਆ ਹੜ੍ਹ ਦੀ ਲਪੇਟ ਚ’,ਜਲਦੀ ਤੋਂ ਜਲਦੀ ਸਮੱਸਿਆ ਦਾ ਹੱਲ ਕਰੇ ਪ੍ਰਸ਼ਾਸਨ:-ਨਿਤਿਨ ਨੰਦਾ ਸ੍ਰੀ

Date:

ਅਨੰਦਪੁਰ ਸਾਹਿਬ 08 ਜੁਲਾਈ(ਸਤਿੰਦਰਪਾਲ ਸਿੰਘ, ਸੇਵਾ ਸਿੰਘ):-  ਲਗਾਤਾਰ ਪੈ ਰਹੀ ਤੇਜ਼ ਬਰਸਾਤ ਨਾਲ ਜਿੱਥੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੇ ਦਰਿਆ ਦਾ ਰੂਪ ਧਾਰ ਲਿਆ ਹੈ ਉਥੇ ਨਾਲ ਲਗਦੇ ਪਿੰਡਾਂ ਵਿਚ ਵੀ ਕਈ ਤਰ੍ਹਾਂ ਦੇ ਨੁਕਸਾਨਾਂ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਅੰਗਮਪੁਰ ਦੇ ਕਰੈਸ਼ਰ ਜ਼ੋਨ ਦਾ ਰਸਤਾ ਹੜ ਦੀ ਲਪੇਟ ਚ ਆ ਗਿਆ ਹੈ ਜਿਸ ਕਾਰਨ ਕਰੈਸ਼ਰ ਜੋਨ ਦਾ ਲਿੰਕ ਟੁੱਟ ਗਿਆ ਹੈ।

ਨਿਤਿਨ ਨੰਦਾ ਸ੍ਰੀ

ਇਹ ਰਸਤਾ ਹੜ੍ਹ ਦੀ ਲਪੇਟ ਚ ਆਉਣ ਕਾਰਨ ਇੱਥੇ ਰਹਿ ਰਹੇ ਜਾਂ ਕੰਮ ਕਰਨ ਵਾਲੇ ਕਈ ਪਰਵਾਸੀ ਮਜ਼ਦੂਰਾਂ ਲਈ ਖਤਰਾ ਬਣ ਗਿਆ ਹੈ। ਕਰੈਸ਼ਰ ਮਾਲਕ ਵੀ ਕਰੈਸ਼ਰ ਜ਼ੋਨ ਦੇ ਸਾਰੇ ਰਸਤੇ ਬੰਦ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਪਰ ਸ੍ਰੀ ਅਨੰਦਪੁਰ ਸਾਹਿਬ ਪ੍ਰਸ਼ਾਸਨ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਨਹੀ ਲੱਗ ਰਿਹਾ। ਉਘੇ ਸਮਾਜ ਸੇਵੀ ਅਤੇ ਬਸਪਾ ਦੇ ਸੀਨੀਅਰ ਆਗੂ ਨਿਤਿਨ ਨੰਦਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਕਰੈਸ਼ਰ ਮਾਲਕਾਂ ਅਤੇ ਕ੍ਰੈਸ਼ਰਾਂ ਤੇ ਕੰਮ ਕਰਨ ਵਾਲੇ ਮਜਦੂਰਾ ਦਾ ਨੁਕਸਾਨ ਨਾ ਹੋਵੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...