ਜੈਪੁਰ,05 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ (Sukhdev Singh Gogamedi) ਦੀ ਜੈਪੁਰ ਵਿਚ ਉਨ੍ਹਾਂ ਦੇ ਘਰ ਵਿਚ ਵੜ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਦਿਨ-ਦਿਹਾੜੇ 3 ਬਦਮਾਸ਼ਾਂ ਨੇ ਸੁਖਦੇਵ ਸਿੰਘ ਗੋਗਾਮੇੜੀ ‘ਤੇ ਗੋਲੀਆਂ ਚਲਾਈਆਂ ਤੇ ਫਿਰ ਫਰਾਰ ਹੋ ਗਏ,ਸੁਖਦੇਵ ਸਿੰਘ ਗੋਗਾਮੇੜੀ ਨੂੰ ਮੈਟ੍ਰੋ ਮਾਸ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ,ਸੁਖਦੇਵ ਸਿੰਘ ਗੋਗਾਮੇੜੀ ਨਾਲ ਘਟਨਾ ਦੌਰਾਨ ਮੌਜੂਦ ਗਾਰਡ ਅੀਤ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ,ਗਾਰਡ ਵੱਲੋਂਕੀਤੀ ਗਈ ਫਾਇਰਿੰਗ ਵਿਚ ਇਕ ਹਮਾਲਵਰ ਦੀ ਵੀ ਮੌਤ ਹੋ ਗਈ,ਗੈਂਗਸਟਰ ਰੋਹਿਤ ਗੋਦਾਰਾ ਨੇ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ।
ਪੁਲਿਸ ਮੁਤਾਬਕ ਸ਼ਿਆਮ ਨਗਰ ਜਨਪਥ ‘ਤੇ ਸੁਖਦੇਵ ਸਿੰਘ ਗੋਗਾਮੇੜੀ (Sukhdev Singh Gogamedi) ਦਾ ਘਰ ਹੈ,ਦੁਪਹਿਰ ਲਗਭਗ 1.30ਵਜੇ ਉਨ੍ਹਾਂ ਦੇ ਘਰ 3 ਬਦਮਾਸ਼ ਪਹੁੰਚੇ,ਪਹਿਲਾਂ ਤਾਂ ਉਹ ਸੋਫੇ ‘ਤੇ ਬੈਠ ਕੇ ਗੋਗਾਮੇੜੀ ਨਾਲ ਗੱਲਾਂ ਕਰਨ ਲੱਗੇ,ਲਭਗ 10 ਮਿੰਟ ਬਾਅਦ ਉਹ ਉਠੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਫਾਇਰਿੰਗ ਦੌਰਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਗਾਰਡ ਨੇ ਬਚਾਉਣ ਦੀ ਕੋਸ਼ਿਸ਼ ਕੀਤੀ,ਬਦਮਾਸ਼ਾਂ ਨੇ ਉਸ ‘ਤੇ ਵੀ ਫਾਇਰਿੰਗ ਕੀਤੀ।
ਜਾਂਦੇ-ਜਾਂਦੇ ਇਕ ਬਦਮਾਸ਼ ਨੇ ਸੁਖਦੇਵ ਸਿੰਘ ਗੋਗਾਮੇੜੀ ਦੇ ਸਿਰ ‘ਚ ਗੋਲੀ ਮਾਰੀ,ਗਾਰਡ ਵੱਲੋਂ ਕੀਤੀ ਗਈ ਫਾਇਰਿੰਗ (Firing) ਵਿਚ ਇਕ ਬਦਮਾਸ਼ ਨਵੀਨ ਨੂੰ ਗੋਲੀ ਲੱਗ ਗਈ ਤੇ ਉਸ ਦੀ ਵੀ ਮੌਤ ਹੋ ਗਈ,ਫਾਇਰਿੰਗ ਦੇ ਬਾਅਦ ਦੋ ਬਦਮਾਸ਼ ਭੱਜਦੇ ਹੋਏ ਗਲੀ ਤੋਂ ਨਿਕਲੇ ਤੇ ਇਕ ਕਾਰ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ,ਉਸ ਨੇ ਡਰਾਈਵਰ ਨੂੰ ਪਿਸਤੌਲ ਦਿਖਈ ਤਾਂ ਡਰਾਈਵਰ ਕਾਰ ਨੂੰ ਭਜਾ ਲੈ ਗਿਆ,ਇਸ ਦੌਰਾਨ ਪਿੱਛੇ ਤੋਂ ਆ ਰਹੇ ਸਕੂਟੀ ਸਵਾਰ ਨੂੰ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ,ਸਕੂਟੀ ਸਵਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਸਕੂਟੀ ਲੈ ਕੇ ਫਰਾਰ ਹੋ ਗਿਆ,ਸੂਚਨਾ ‘ਤੇ ਸ਼ਿਆਮ ਨਗਰ ਪੁਲਿਸ ਮੌਕੇ ‘ਤੇ ਪਹੁੰਚੇ।
ਜੈਪੁਰ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਦੱਸਿਆ ਕਿ ਗੋਗਾਮੇੜੀ ‘ਤੇ ਗੋਲੀ ਚਲਾਉਣ ਵਾਲਿਆਂ ‘ਚ ਇਕ ਮੁਲਤਾਈ ਸ਼ਾਹਪੁਰਾ ਵਾਸੀ ਨਵੀਨ ਸਿੰਘ ਸ਼ਕਤਾਵਤ ਸੀ,ਉਸ ਦੀ ਵੀ ਮੌਤ ਹੋ ਗਈ ਹੈ,ਨਵੀਨ ਜੈਪੁਰ ਵਿਚ ਕੱਪੜੇ ਦਾ ਵਪਾਰ ਕਰਦਾ ਸੀ,ਪੁਲਿਸ ਕੋਲ ਸਾਰੇ ਮੁਲਜ਼ਮਾਂ ਤੇ ਘਟਨਾ ਨੂੰ ਲੈ ਕੇ ਸੀਸੀਟੀਵੀ ਫੁਟੇ ਵੀ ਹੈ,ਮੌਕੇ ਤੋਂ ਭੱਜਣ ਵਾਲੇ ਦੋਵੇਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੂਜੇ ਪਾਸੇ ਘਟਨਾ ਦੇ ਬਾਅਦ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ਨਾਲ ਬਣੇ ਫੇਸਬੁੱਕ ਪੇਜ ‘ਤੇ ਕਤਲ ਦੀ ਜਿੰਮੇਵਾਰੀ ਲਈ ਗਈ ਹੈ। ਪੋਸਟ ਵਿਚ ਲਿਖਿਆ-ਰਾਮ,-ਰਾਮ, ਸਾਰੇ ਭਰਾਵਾਂ ਨੂੰ ਮੈਂ ਰੋਹਿਤ ਗੋਦਾਰਾ ਕਪੂਰੀਸਰ, ਗੋਲਡੀ ਬਰਾੜ. ਭਰਾਵੋ ਅੱਜ ਇਹ ਜੋ ਸੁਖਦੇਵ ਗੋਗਾਮੇੜੀ ਦੀ ਹੱਤਿਆ ਹੋਈ ਹੈ, ਉਸ ਦੀ ਜ਼ਿੰਮੇਵਾਰੀ ਅਸੀਂ ਲੈਦੇ ਹਾਂ। ਇਹ ਕਤਲ ਅਸੀਂ ਕਰਵਾਇਆ ਹੈ। ਭਰਾਵੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਡੇ ਦੁਸ਼ਮਣ ਨਾਲ ਮਿਲ ਕੇ ਉਨ੍ਹਾਂ ਦੀ ਮਦਦ ਕਰਦਾ ਸੀ। ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਸੀ,ਦੱਸ ਦੇਈਏ ਕਿ ਸੁਖਦੇਵ ਸਿੰਘ ਗੋਗਾਮੇੜੀ ਲੰਬੇ ਸਮੇਂ ਤੋਂ ਰਾਸ਼ਟਰੀ ਕਰਨੀ ਸੇਵਾ ਨਾਲ ਜੁੜੇ ਸਨ,ਉਨ੍ਹਾਂ ਨੇ ਕਰਨੀ ਸੈਨਾ ਸੰਗਠਨ ਵਿਚ ਵਿਵਾਦ ਦੇ ਬਾਅਦ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਨਾਂ ਤੋਂ ਵੱਖਰਾ ਸੰਗਠਨ ਬਣਾ ਲਿਆਸੀ,ਸੁਖਦੇਵ ਸਿੰਘ ਗੋਗਾਮੇੜੀ ਉਸ ਦੇ ਪ੍ਰਧਾਨ ਸਨ।