Editor-In-Chief

spot_imgspot_img

ਕਿਸਾਨਾਂ ਤੇ ਮਾਨ ਸਰਕਾਰ ਵਿਚਾਲੇ ਬਣੀ ਸਹਿਮਤੀ

Date:

ਚੰਡੀਗੜ੍ਹ,05 ਦਸੰਬਰ,(ਹਰਪ੍ਰੀਤ ਸਿੰਘ ਜੱਸਵਾਲ):- 18 ਸੰਗਠਨਾਂ ਤੇ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ (Punjab Govt) ਨਾਲ ਮੁਲਾਕਾਤ ਕਰਕੇ ਪਰਾਲੀ ਤੇ ਭਾਰਤ ਮਾਲਾ ਪ੍ਰਾਜੈਕਟ (Bharat Mala Project) ਸਣੇ ਕਈ ਅਹਿਮ ਮੰਗਾਂ ‘ਤੇ ਚਰਚਾ ਕੀਤੀ ਹੈ,ਜਿਸ ਦੇ ਬਾਅਦ ਸਰਕਾਰ ਕਿਸਾਨਾਂ ਦੇ ਸਾਹਮਣੇ ਨਮਰ ਨਜ਼ਰ ਆਈ ਤੇ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਗਿਆ ਹੈ।

ਮੁਕੇਰੀਆਂ ਵਿਚ ਪ੍ਰਦਰਸ਼ਨ ਦੇ ਬਾਅਦ ਕਿਸਾਨਾਂ ਨਾਲ ਬੈਠਕ ਦਾ ਐਲਾਨ ਕੀਤਾ ਸੀ,ਸੰਯੁਕਤ ਕਿਸਾਨ ਮੋਰਚਾ (United Kisan Morcha) ਤੇ ਉੱਤਰ ਭਾਰਤ ਦੇ 18 ਕਿਸਾਨ-ਮਜ਼ਦੂਰ ਸੰਗਠਨਾਂ ਦ ਫੋਰਨ ਨੇ ਪੰਜਾਬ ਸਰਕਾਰ (Punjab Govt) ਨਾਲ ਨਿਰਧਾਰਤ ਬੈਠਕ ਪੰਜਾਬ ਭਵਨ ਚੰਡੀਗੜ੍ਹ (Punjab Bhawan Chandigarh) ਵਿਚ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਹੋਈ।

ਜਿਸ ਵਿਚ ਦੋਵੇਂ ਮੰਚ ਦੇ 10 ਮੈਂਬਰਾਂ ਦਾ ਇਕ ਵਫਦ ਨੇ ਹਿੱਸਾ ਲਿਆ,ਬੈਠਕ ਦੇ ਬਾਅਦ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਪਰਾਲੀ ਸਾੜਨ (Burning Stubble) ਦੇ ਮੁੱਦੇ ‘ਤੇ ਦਰਜ ਮਾਮਲਿਆਂ ਤੇ ਰੈੱਡ ਐਂਟਰੀ (Red Entry) ਨੂੰ ਰੱਦ ਕਰਨ ਦੀ ਮੰਗ ਮਨਜ਼ੂਰ ਕਰ ਲਈ ਗਈ ਹੈ,ਪਰ ਜੁਰਮਾਨਾ ਵਸੂਲਣ ਦੇ ਮਾਮਲਿਆਂ ਵਿਚ ਅਜੇ ਸਿਰਫ ਭਰੋਸਾ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਪ੍ਰੀਪੇਡ ਮੀਟਰ ਦੇ ਮੁੱਦੇ ‘ਤੇ ਸਰਕਾਰ ਨੇ ਮੰਨਿਆ ਕਿ ਚਿਪ ਵਾਲੇ ਮੀਟਰ ਜਬਰਨ ਨਹੀਂ ਲਗਾਏ ਗਏ ਹਨ ਤੇ ਪਹਿਲਾਂ ਦੇ ਤਕਨੀਕ ਵਾਲੇ ਮੀਟਰ ਖਰੀਦਕੇ ਲਗਾਏ ਜਾਣਗੇ।

ਕਿਸਾਨਾਂ ਦੀ ਮੰਗਾਂ ਨੂੰ ਮੰਨਦੇ ਹੋਏ ਗੰਨੇ ਦੇ ਮੁੱਦੇ ‘ਤੇ ਬਾਕੀ ਮਿੱਲਾਂ ਨੂੰ 2 ਦਿਨਾਂ ਵਿਚ ਚਾਲੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ,ਦੂਜੇ ਪਾਸੇ 15 ਦਿਨ ਦੇ ਅੰਦਰ ਕਿਸਾਨ ਨੂੰ ਭੁਗਤਾਨ ਦਿੱਤਾ ਜਾਵੇਗਾ,ਇਸ ਦੌਰਾਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਵੀ ਸਰਕਾਰ ਨੇ ਦੇਣ ਦੀ ਗੱਲ ਮੰਨੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...