Editor-In-Chief

spot_imgspot_img

ਆਸਟ੍ਰੇਲੀਆ ਦੀ ਅਦਾਲਤ ਨੇ ਪੰਜਾਬੀ ਨੌਜਵਾਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ 22 ਸਾਲ 10 ਮਹੀਨਿਆਂ ਦੀ ਸਜ਼ਾ ਸੁਣਾਈ

Date:

Australia,05 Aug,(Harpreet Singh Jassowal):- ਆਸਟ੍ਰੇਲੀਆ ਦੀ ਅਦਾਲਤ ਨੇ ਪੰਜਾਬੀ ਨੌਜਵਾਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ 22 ਸਾਲ 10 ਮਹੀਨਿਆਂ ਦੀ ਸਜ਼ਾ ਸੁਣਾਈ ਹੈ,ਮੁਲਜ਼ਮ ਦੀ ਪਛਾਣ ਤਾਰਿਕਜੋਤ ਵਜੋਂ ਹੋਈ ਹੈ ਤੇ ਉਸ ‘ਤੇ ਆਪਣੀ ਪ੍ਰੇਮਿਕਾ ਜਸਮੀਨ ਕੌਰ ਦੇ ਕਤ.ਲ ਦਾ ਦੋਸ਼ ਹੈ,ਤਾਰਿਕਜੋਤ 2044 ਵਿਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਦੇਸ਼ ਛੱਡਣਾ ਪਵੇਗਾ,ਦੱਸ ਦੇਈਏ ਕਿ ਸਮਰਾਲਾ (Samarala) ਦੇ ਪਿੰਡ ਬਲਾਲਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਤਾਰਿਕਜੋਤ ਨੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਨੂੰ ਅਗਵਾ ਕਰਕੇ ਕਾਰ ਦੀ ਡਿੱਕੀ ਪਾ ਕੇ ਕਰੀਬ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ (South Australia) ਦੇ ਫਲਿੰਡਰ ਰੇਂਜ (Flinders Range) ਵਿੱਚ ਇੱਕ ਕਬਰ ਵਿੱਚ ਜ਼ਿੰਦਾ ਦਫ਼ਨ ਕਰ ਦਿੱਤਾ ਸੀ,ਭਾਰਤੀ ਮੂਲ ਦੇ ਤਾਰਿਕਜੋਤ ਦੀ ਆਸਟ੍ਰੇਲੀਆ ਵਿਚ ਜੈਸਮੀਨ ਕੌਰ ਨਾਲ ਦੋਸਤੀ ਹੋ ਗਈ ਸੀ ਤੇ ਬਾਅਦ ਵਿਚ ਦੋਵਾਂ ਦਾ ਬ੍ਰੇਕਅੱਪ (Break Up) ਹੋ ਗਿਆ ਜਿਸ ਨੂੰ ਬਰਦਾਸ਼ਤ ਨਾ ਕਰਦਿਆਂ ਉਸ ਨੇ ਜੈਸਮੀਨ ਦਾ ਕਤਲ ਕਰ ਦਿੱਤਾ,ਤਾਰਿਕਜੋਤ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਜ਼ਿੰਦਾ ਹੀ ਦਫਨ ਕਰ ਦਿੱਤਾ ਸੀ,ਇਨ੍ਹਾਂ ਸਾਰੇ ਤਸ਼ੱਦਦਾਂ ਦੇ ਬਾਵਜੂਦ ਵੀ ਜੈਸਮੀਨ ਨੂੰ ਤੁਰੰਤ ਮੌਤ ਨਹੀਂ ਆਈ ਤੇ 6 ਮਾਰਚ ਦੇ ਆਸ-ਪਾਸ ਜ਼ਖਮਾਂ ਦੀ ਤਾਬ ਨੂੰ ਸਹਿੰਦਿਆਂ ਉਸ ਨੇ ਦਮ ਤੋੜ ਦਿੱਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...