Editor-In-Chief

spot_imgspot_img

ਪਰਵਿੰਦਰ ਸਿੰਘ ਸੋਹਾਣਾ ਨੇ ਕੈਲੋਂ ਅਤੇ ਮੋਹਾਲੀ ਦੀਆਂ ਧੀਆਂ ਨੂੰ ਜੱਜ ਬਨਣ ਤੇ ਕੀਤਾ ਸਨਮਾਨਿਤ

Date:

ਪਰਵਿੰਦਰ ਸਿੰਘ ਸੋਹਾਣਾ ਨੇ ਕੈਲੋਂ ਅਤੇ ਮੋਹਾਲੀ ਦੀਆਂ ਧੀਆਂ ਨੂੰ ਜੱਜ ਬਨਣ ਤੇ ਕੀਤਾ ਸਨਮਾਨਿਤ

ਸ਼ਹਿਰ ਅਤੇ ਹਲਕੇ ਵਾਸਤੇ ਵੱਡੇ ਮਾਣ ਦੀ ਗੱਲ : ਪਰਵਿੰਦਰ ਸਿੰਘ ਸੋਹਾਣਾ

ਮੋਹਾਲੀ,14 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਪੀ.ਸੀ.ਐਸ. ਜੁਡੀਸ਼ੀਅਲ ਦੇ ਨਤੀਜੇ ਆਉਣ ਉਪਰੰਤ ਪਿੰਡ ਕੈਲੋਂ ਅਤੇ ਮੋਹਾਲੀ ਦੇ ਫੇਜ਼-1 ਦੀਆਂ ਦੋ ਬੱਚੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਪਿੰਡ ਪਿੰਡ ਕੈਲੋਂ ਦੀ ਅਤਿ ਗਰੀਬ ਅਤੇ ਮਿਹਨਤਕਸ਼ ਪਰਿਵਾਰ ਵਿੱਚੋਂ ਪਰਮਿੰਦਰ ਕੌਰ ਆਪਣੀ ਮਿਹਨਤ, ਮਾਂ ਬਾਪ ਦੀ ਚੰਗੀ ਪਰਵਰਿਸ਼ ਤੇ ਅਧਿਆਪਕਾਂ ਦੀ ਚੰਗੀ ਸਿੱਖਿਆ ਨਾਲ ਪੀ.ਸੀ.ਐਸ ਜੁਡੀਸ਼ੀਅਲ ਕਲੀਅਰ ਕਰਕੇ ਜੱਜ ਬਣੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੈਲੋਂ ਦੇ ਪੰਚ ਸੁਰਮੁੱਖ ਸਿੰਘ ਦੀ ਧੀ ਲੋਕਾਂ ਨੂੰ ਇਨਸਾਫ਼ ਦੇਣ ਲਈ ਜੱਜ ਦੇ ਅਹੁਦੇ ਤਕ ਪਹੁੰਚੀ ਹੈ ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਬੱਚੀ ਦਾ ਸਨਮਾਨ ਕੀਤਾ ਗਿਆ।ਇਸੇ ਦੌਰਾਨ ਪਰਵਿੰਦਰ ਸਿੰਘ ਸੋਹਾਣਾ ਮੋਹਾਲੀ ਦੇ ਫੇਜ਼ 1 ਤੋਂ ਅਮਨਪ੍ਰੀਤ ਕੌਰ ਦੇ ਘਰ ਪੁੱਜੇ ਜਿਸਨੇ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਤਾ ਸ. ਤੇਗ ਸਿੰਘ ਤੇ ਮਾਤਾ ਦਵਿੰਦਰ ਕੌਰ ਦੀ ਇਕਲੌਤੀ ਧੀ ਆਪਣੀ ਅਣਥਕ ਮਿਹਨਤ, ਮਾਂ ਬਾਪ ਦੀ ਚੰਗੀ ਪਰਵਰਿਸ਼ ਅਤੇ ਅਧਿਆਪਕਾਂ ਦੀ ਚੰਗੀ ਸਿੱਖਿਆ ਨਾਲ ਜੱਜ ਦੀ ਅਹੁਦੇ ਤੱਕ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਹਲਕੇ ਦੀਆਂ ਇਨ੍ਹਾਂ ਦੋਹਾਂ ਧੀਆਂ ਨੇ ਹਲਕੇ ਦੇ ਲੋਕਾਂ ਦਾ ਮਾਣ ਵਧਾਇਆ ਹੈ ਅਤੇ ਦੇਸ਼ ਵਿਦੇਸ਼ ਵਿਚ ਮੋਹਾਲੀ ਹਲਕੇ ਦਾ ਨਾਂ ਉੱਚਾ ਕੀਤਾ ਹੈ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਵਲੋਂ ਅਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕੁਲਦੀਪ ਕੌਰ ਕੰਗ, ਗੁਰਵਿੰਦਰ ਸਿੰਘ ਕੈਲੋਂ, ਡਾ ਵਰਿੰਦਰ ਕੁਮਾਰ ਕੈਲੋਂ ਜਸਮੇਰ ਸਿੰਘ ਕੈਲੋਂ, ਗੁਰਜੀਤ ਸਿੰਘ ਕੈਲੋਂ, ਚਰਨਜੀਤ ਸਿੰਘ ਕੈਲੋਂ, ਬਹਾਦਰ ਸਿੰਘ ਨੰਬਰਦਾਰ ਕੈਲੋਂ, ਬਲਜੀਤ ਸਿੰਘ ਕੈਲੋਂ, ਅਮਨਪ੍ਰੀਤ ਕੌਰ ਦੇ ਮਾਮਾ ਜੀ ਜਸਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

11 ਦਸੰਬਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਤੇਜ਼ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਠੰਡ...

ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਪਿਛਲੇ...

10 ਦਸੰਬਰ ਤੋਂ ਸੂਬਾ ਸਰਕਾਰ ਵੱਲੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- 10 ਦਸੰਬਰ ਤੋਂ...