Editor-In-Chief

spot_imgspot_img

ਪੰਜਾਬ ਦੇ ਹੜ੍ਹ ਪੀੜਤਾਂ ਲਈ ਸਿਰਫ 33 ਕਰੋੜ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ 750 ਕਰੋੜ ਮੁੱਖ ਮੰਤਰੀ ਜੀ ਇਹ ਇਨਸਾਫ਼ ਨਹੀਂ :-ਹਰਦੇਵ ਉੱਭਾ

Date:

ਕੇਂਦਰ ਸਰਕਾਰ ਵਲੋਂ 218.40 ਕਰੋੜ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣ ਲਈ ਸ਼ੁਕਰੀਆ :-ਹਰਦੇਵ ਉੱਭਾ

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕੇਂਦਰ ਸਰਕਾਰ ਦੇ ਸੰਪਰਕ ਵਿੱਚ :-ਉੱਭਾ

Mohali,July 14,(Harpreet Singh Jassowal):-    ਹੜਾਂ ਕਾਰਨ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ ਤੇ ਪੰਜਾਬ ਸਰਕਾਰ ਪੂਰੀ ਤਰਾਂ ਨਾਕਾਮ ਸਾਬਤ ਹੋਈ ਹੈ ,ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀ ਦੇ ਰਹੀ ਹੈ ।ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਨੇ ਕੀਤਾ ।ਉਹਨਾਂ ਕਿਹਾ ਕਿ ਬਦਲਾਵ ਦੇ ਨਾਮ ਤੇ ਝੂਠੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਹੜ੍ਹ ਪੀੜਤਾਂ ਦੀ ਕੋਈ ਚਿੰਤਾਂ ਨਹੀਂ ਹੈ ਤੇ ਭਗਵੰਤ ਮਾਨ ਸਰਕਾਰ ਇਸ ਲਈ ਬਿਲਕੁਲ ਗੰਭੀਰ ਨਹੀਂ ਹੈ ,ਲੋਕ ਭੁੱਖੇ ਪਿਆਸੇ ਹਨ ,ਬੇਘਰ ਹੋ ਰਹੇ ਹਨ , ਫ਼ਸਲਾਂ,ਸਬਜ਼ੀਆਂ ਬਰਬਾਦ ਹੋ ਰਹੀਆਂ ਹਨ,ਤੇ ਸਾਡਾ ਮੁਖ ਮੰਤਰੀ ਪਾਣੀ ਵਾਲੇ ਟੈਂਕਰਾਂ ਤੇ ਆਪਣੀਆਂ ਫੋਟੋਆਂ ਲਗਾਉਣ ਵਿੱਚ ਮਸਤ ਹੈ ,ਇਹ ਬਹੁਤ ਮੰਦ ਭਾਗਾ ਹੈ ,ਆਮ ਆਦਮੀ ਪਾਰਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ|

ਉਹਨਾਂ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਲਈ ਸਿਰਫ 33.5 ਕਰੋੜ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਪਸਾਰ ਲਈ 750 ਕਰੋੜ ਰੱਖਣਾ ਪੰਜਾਬੀਆਂ ਨਾਲ ਧੋਖਾ ਹੈ ਤੇ ਇਹ ਪੰਜਾਬੀਆਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ।ਉਹਨਾਂ ਕਿਹਾ ਕਿ ਨੁਕਸਾਨੇ ਘਰ ਦੇ ਲਈ ਸਿਰਫ 120000 ਰੁਪਏ ਤੇ ਬਰਬਾਦ ਫ਼ਸਲ ਦੇ ਲਈ 6800/- ਰੁਪਏ ਪ੍ਰਤੀ ਕਿੱਲਾ ਪੰਜਾਬ ਦੇ ਲੋਕਾਂ ਨਾਲ ਬਦਲਾਵ ਵਾਲੀ ਪਾਰਟੀ ਦੀ ਸਰਕਾਰ ਦਾ ਕੋਝਾਂ ਮਜਾਕ ਹੈ ਜਿਸ ਨੂੰ ਪੰਜਾਬੀ ਬਰਦਾਸਤ ਨਹੀਂ ਕਰਨਗੇ |ਉਹਨਾਂ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋ 218.40 ਕਰੋੜ ਦੀ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣ ਲਈ ਧੰਨਵਾਦ ਕਰਦੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਲਈ ਹੋਰ ਫੰਡ ਵੀ ਦਿੱਤਾ ਜਾਵੇ ਕਿਉਂਕਿ ਕੇਜਰੀਵਾਲ ਦੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਪੰਜਾਬੀਆ ਨੂੰ ਕੋਈ ਆਸ ਨਹੀਂ ਰਹੀ ਹੈ|

ਉਹਨਾਂ ਪੰਜਾਬ ਦੀਆ ਸਾਰੀਆਂ ਧਾਰਮਿਕ , ਸਮਾਜਿਕ , ਸੋਸ਼ਲ , ਸੰਸਥਾਵਾਂ ਦਾ ਹੜ੍ਹ ਪੀੜਤ ਲੋਕਾਂ ਦੀ ਦਿਲ ਖੋਲ ਕੇ ਮਦਦ ਕਰਨ ਲਈ ਸ਼ੁਕਰੀਆ ਅਦਾ ਕੀਤਾ | ਉਭਾ ਨੇ ਦੱਸਿਆ ਕਿ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹੜ ਪੀੜਤਾਂ ਦੀਆ ਸਮੱਸਿਆਵਾਂ ਤੇ ਉਹਨਾਂ ਦੇ ਜਾਨੀ ਤੇ ਮਾਲੀ ਹੋਏ ਨੁਕਸਾਨ ਤੋ ਬਹੁਤ ਚਿੰਤਤ ਹੈ ਇਸ ਕਰਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿਚ ਹਨ ,ਪੰਜਾਬ ਭਾਜਪਾ ਤੇ ਕੇਂਦਰ ਸਰਕਾਰ ਪੰਜਾਬੀਆ ਦੀ ਹਰ ਸੰਭਵ ਮਦਦ ਕਰੇਗੀ |

ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਕਿ ਨੁਕਸਾਨੇ ਘਰਾਂ ਲਈ ਘੱਟੋ ਘੱਟ 500000 (ਪੰਜ ਲੱਖ ) ਰੁਪਏ ਪ੍ਰਤੀ ਘਰ ਤੇ ਖਰਾਬ ਫ਼ਸਲ,ਸਬਜ਼ੀਆਂ ਬਗੈਰਾ ਦੇ ਲਈ ਘੱਟੋ ਘੱਟ 50000(ਪੰਜਾਹ ਹਜਾਰ ) ਰੁਪਏ ਪ੍ਰਤੀ ਕਿੱਲਾ ਮੁਆਵਜਾ ਦਿੱਤਾ ਜਾਵੇ |ਉਹਨਾ ਮੰਗ ਕੀਤੀ ਕਿ ਇਸ ਆਫ਼ਤ ਵਿੱਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਤੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰੇ ।ਇਸ ਮੋਕੇ ਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਮਨੋਜ ਸ਼ਰਮਾ ,ਭਾਜਪਾ ਮੰਡਲ 3 ਦੇ ਸੈਕਟਰੀ ਗੁਲਸ਼ਨ ਸੂਦ ਨਾਲ ਮੌਜੂਦ ਸਨ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸਰਦੀਆਂ ‘ਚ ਬੱਚਿਆਂ ਨੂੰ ਜ਼ਰੂਰ ਖਵਾਓ ਗਾਜਰ

ਚੰਡੀਗੜ੍ਹ, 03 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਰਦੀ ਦੀਆਂ ਸਬਜ਼ੀਆਂ...

ਸ੍ਰੋਮਣੀ ਅਕਾਲੀ ਦਲ ਦਾ ਆਈ ਟੀ ਵਿੰਗ ਦਾ ਪ੍ਰਧਾਨ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਘੱਗਾ/ਪਾਤੜਾਂ,3 ਦਸੰਬਰ,2023,(ਹਰਪ੍ਰੀਤ ਸਿੰਘ ਜੱਸੋਵਾਲ):-  ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ...

ਸ਼੍ਰੋਮਣੀ ਅਕਾਲੀ ਦਲ ਦਾ ਵਫਦ 4 ਦਸੰਬਰ ਨੂੰ ਜੇਲ੍ਹ ਅੰਦਰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ,02 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪਟਿਆਲਾ ਜੇਲ੍ਹ ਅੰਦਰ ਫਾਂਸੀ...