Editor-In-Chief

spot_imgspot_img

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤ ਨੇ ਵੀ ਸਿਆਸਤ ਵਿੱਚ ਐਂਟਰੀ

Date:

ਰੂਪਨਗਰ,15 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):-  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Former Chief Minister Charanjit Singh Channi) ਦੇ ਪੁੱਤ ਨੇ ਵੀ ਸਿਆਸਤ ਵਿੱਚ ਐਂਟਰੀ ਕਰ ਲਈ ਹੈ। ਨਵਜੀਤ ਸਿੰਘ ਜ਼ਿਲ੍ਹਾ ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਬਣ ਗਿਆ ਹੈ। ਉਹ 12416 ਵੋਟਾਂ ਨਾਲ ਜੇਤੂ ਰਿਹਾ। ਉਸ ਦੇ ਵਿਰੋਧੀ ਉਮੀਦਵਾਰ ਨੂੰ 1500 ਤੋਂ ਘੱਟ ਵੋਟਾਂ ਮਿਲੀਆਂ। ਇਸੇ ਤਰ੍ਹਾਂ ਹਲਕਾ ਯੂਥ ਕਾਂਗਰਸ ਚਮਕੌਰ ਸਾਹਿਬ ਦੇ ਗੁਰਵਿੰਦਰ ਸਿੰਘ ਅੰਜਾ ਧਨੋਰੀ ਨੂੰ ਯੂਥ ਕਾਂਗਰਸ ਹਲਕਾ ਪ੍ਰਧਾਨ ਚੁਣਿਆ ਗਿਆ ਹੈ।ਉਸ ਨੂੰ 5721 ਵੋਟਾਂ ਮਿਲੀਆਂ ਹਨ। ਇਸ ਮੌਕੇ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲੇਰਾਂ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਖੁਸ਼ਹਾਲ ਸਿੰਘ, ਹਲਕਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਕਕਰਾਲੀ, ਸੀ.ਐਮ ਚੰਨੀ ਦੇ ਸੋਸ਼ਲ ਮੀਡੀਆ ਇੰਚਾਰਜ ਹਰਪਿੰਦਰ ਸਿੰਘ ਰਾਣਾ ਆਦਿ ਵੀ ਹਾਜ਼ਰ ਸਨ। ਨਵੇਂ ਚੁਣੇ ਗਏ ਪ੍ਰਧਾਨ ਨਵਜੀਤ ਸਿੰਘ ਸਿੰਘ ਨਵੀ ਅਤੇ ਹਲਕਾ ਪ੍ਰਧਾਨ ਗੁਰਵਿੰਦਰ ਸਿੰਘ ਅਨੇਜਾ ਨੇ ਯੂਥ ਕਾਂਗਰਸ ਦੇ ਵੋਟਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related