New Delhi,10 Aug,(Harpreet Singh Jassowal):- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ ਗੈਂਗਸਟਰਾਂ ਖਿਲਾਫ ਦੋ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀਆਂ ਹਨ,ਇਨ੍ਹਾਂ ਚਾਰਜਸ਼ੀਟ ਵਿੱਚ 3 ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਤੇ 9 ਗੈਂਗਸਟਰ ਬੰਬੀਹਾ ਗੈਂਗ ਦੇ ਦੱਸੇ ਗਏ ਹਨ,ਇਹ ਚਾਰਜਸ਼ੀਟ ਕੁੱਲ 12 ਗੈਂਗਸਟਰਾਂ ਖਿਲਾਫ ਦਾਇਰ ਕੀਤੀ ਗਈ ਹੈ,ਇਸ ਤੋਂ ਪਹਿਲਾਂ ਵੀ ਐਨਆਈਏ (NIA) ਨੇ 21 ਤੇ 24 ਮਾਰਚ ਨੂੰ ਦੋਵਾਂ ਗੈਂਗਸਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਐਨਆਈਏ (NIA) ਹੁਣ ਤੱਕ 38 ਅੱਤਵਾਦੀਆਂ ਤੇ ਗੈਂਗਸਟਰਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ,ਇਸ ਵਿੱਚ ਖਾਲਿਸਤਾਨੀ ਲਖਬੀਰ ਸਿੰਘ ਲੰਡਾ (Khalistani Lakhbir Singh Landa) ਵੀ ਸ਼ਾਮਲ ਹੈ,ਇਸ ਤੋਂ ਇਲਾਵਾ ਲਾਰੈਂਸ ਗੈਂਗ ਦੇ 14 ਗੈਂਗਸਟਰ ਤੇ ਬੰਬੀਹਾ ਗੈਂਗ ਦੇ 12 ਗੈਂਗਸਟਰ ਸ਼ਾਮਲ ਹਨ,ਲਾਰੈਂਸ ਗੈਂਗ ਦੇ 3 ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ,ਦਲੀਪ ਕੁਮਾਰ ਬਿਸ਼ਨੋਈ ਉਰਫ ਭੋਲਾ ਤੇ ਸੁਰਿੰਦਰ ਸਿੰਘ ਉਰਫ ਚੀਕੂ ਹਨ,ਜਦੋਂਕਿ ਬੰਬੀਹਾ ਗੈਂਗ (Bambiha Gang) ਦੇ 9 ਗੈਂਗਸਟਰਾਂ ਵਿੱਚ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ,ਚੇਨੂੰ ਪਹਿਲਵਾਨ,ਦਲੇਰ ਕੋਟੀਆ,ਦਿਨੇਸ਼ ਗਾਂਧੀ,ਸੰਨੀ ਦਾਣਾ ਰਾਮ ਸ਼ਾਮਲ ਹਨ।
ਐਨਆਈਏ (NIA) ਨੇ ਆਪਣੀ ਚਾਰਜਸ਼ੀਟ ਵਿੱਚ ਦੋਵਾਂ ਗਰੋਹਾਂ ਦੇ ਗੈਂਗਸਟਰਾਂ ਬਾਰੇ ਦੱਸਿਆ ਹੈ ਕਿ ਉਨ੍ਹਾਂ ਨੇ ਵਿਦੇਸ਼ ਵਿੱਚ ਆਪਣਾ ‘ਕਮਿਊਨੀਕੇਸ਼ਨ ਐਂਡ ਕੰਟਰੋਲ ਸੈਂਟਰ’ ਖੋਲ੍ਹਿਆ ਹੋਇਆ ਹੈ,ਜਿਸ ਰਾਹੀਂ ਉਹ ਭਾਰਤ ਵਿੱਚ ਆਪਣੇ ਗਰੋਹ ਦੇ ਗੈਂਗਸਟਰਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ,ਇਹ ਗੈਂਗਸਟਰ ਅਮਰੀਕਾ,ਮੱਧ ਪੂਰਬ,ਥਾਈਲੈਂਡ,ਫਿਲੀਪੀਨਜ਼ ਤੇ ਕੈਨੇਡਾ ਵਿੱਚ ਲੁੱਕ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ,ਉਹ ਆਪਣੇ ਗਰੋਹ ਦੇ ਮੈਂਬਰਾਂ ਰਾਹੀਂ ਪੰਜਾਬੀ ਗਾਇਕਾਂ,ਪੰਜਾਬੀ ਖਿਡਾਰੀਆਂ,ਕਾਰੋਬਾਰੀਆਂ,ਡਾਕਟਰਾਂ,ਧਾਰਮਿਕ ਆਗੂਆਂ ਨੂੰ ਧਮਕੀਆਂ ਦੇ ਕੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸੇ ਵਸੂਲਦੇ ਹਨ।