New Delhi,10 Aug,(Harapreet Singh Jassowal):- Asian Champions Trophy 2023 ਦੇ ਆਪਣੇ ਆਖਰੀ ਲੀਗ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ,ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਮੈਚ ਵਿੱਚ ਦੋ ਗੋਲ ਕੀਤੇ। ਉਥੇ ਹੀ, ਇੱਕ ਗੋਲ ਜਗਵੀਰ ਸਿੰਘ ਨੇ ਅਤੇ ਇੱਕ ਗੋਲ ਆਕਾਸ਼ਦੀਪ ਨੇ ਕੀਤਾ,ਸੈਮੀਫਾਈਨਲ (Semi-Finals) ‘ਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।
ਖੇਡ ਮੰਤਰੀ ਗੁਰਮੀਤ ਮੀਤ ਹੇਅਰ (Sports Minister Gurmeet Meet Hare) ਨੇ ਜਿੱਤ ਮਗਰੋਂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਮੇਜ਼ਬਾਨ ਭਾਰਤੀ ਹਾਕੀ ਟੀਮ (Indian Hockey Team) ਨੇ ਆਪਣੀ ਸ਼ਾਨਦਾਰ ਦੌੜ ਜਾਰੀ ਰੱਖਦਿਆਂ ਪਾਕਿਸਤਾਨ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ (Asian Champions Trophy) ਤੋਂ ਵੀ ਬਾਹਰ ਕਰ ਦਿੱਤਾ।
ਪਾਕਿਸਤਾਨ ਖਿਲਾਫ ਸ਼ਾਨਦਾਰ ਪਾਰੀ ਖੇਡਦਿਆਂ ਜਿੱਤ ਹਾਸਿਲ ਕਰਨ ‘ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਕੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਦੀ ਸ਼ਾਨਦਾਰ ਖੇਡ ਦੀ ਸ਼ਲਾਘਾ ਵੀ ਕੀਤੀ ਹੈ।ਦੱਸ ਦਈਏ ਕਿ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਪਾਕਿਸਤਾਨ ਲਈ ਇਹ ਮੈਚ ਜਿੱਤਣਾ ਜਾਂ ਡਰਾਅ ਕਰਨਾ ਜ਼ਰੂਰੀ ਸੀ, ਪਰ ਟੀਮ ਇੰਡੀਆ (Team India) ਨੇ ਉਸ ਨੂੰ ਇਕਤਰਫਾ ਮੈਚ ‘ਚ 4-0 ਨਾਲ ਹਰਾਇਆ। ਇਸ ਹਾਰ ਨਾਲ ਪਾਕਿਸਤਾਨ ਦਾ ਸੈਮੀਫਾਈਨਲ ਖੇਡਣ (Play The Semifinals) ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਸੈਮੀਫਾਈਨਲ ‘ਚ ਪਹੁੰਚ ਗਿਆ ਹੈ।
ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤੀ ਟੀਮ ਲਈ ਇੱਕ ਗੋਲ ਕੀਤਾ। ਹਰਮਨਪ੍ਰੀਤ ਸਿੰਘ ਨੇ ਇਹ ਗੋਲ 23ਵੇਂ ਮਿੰਟ ਵਿੱਚ ਕੀਤਾ। ਇਸ ਤਰ੍ਹਾਂ ਭਾਰਤੀ ਟੀਮ ਮੈਚ ਵਿੱਚ 2-0 ਨਾਲ ਅੱਗੇ ਹੋ ਗਈ। ਇਸ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਫਿਰ ਤੋਂ ਦੇਖਣ ਨੂੰ ਮਿਲਿਆ। ਹਰਮਨਪ੍ਰੀਤ ਸਿੰਘ ਨੇ ਫਿਰ ਗੇਂਦ ਨੂੰ ਗੋਲ ਵਿੱਚ ਪਾ ਦਿੱਤਾ। ਹਰਮਨਪ੍ਰੀਤ ਸਿੰਘ ਦੇ ਇਸ ਗੋਲ ਤੋਂ ਬਾਅਦ ਭਾਰਤੀ ਟੀਮ ਮੈਚ ਵਿੱਚ 3-0 ਨਾਲ ਅੱਗੇ ਹੋ ਗਈ।
ਇਸ ਤੋਂ ਬਾਅਦ ਆਕਾਸ਼ਦੀਪ ਸਿੰਘ ਨੇ ਜ਼ਬਰਦਸਤ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਹੁਣ ਪਾਕਿਸਤਾਨ ‘ਤੇ 4- 0 ਦੀ ਬੜ੍ਹਤ ਬਣਾ ਲਈ ਹੈ। ਨੀਲਕੰਤਾ ਨੇ ਖੱਬੇ ਪਾਸੇ ਮਨਦੀਪ ਸਿੰਘ ਵੱਲ ਪਾਸ ਕੀਤਾ। ਮਨਦੀਪ ਸਿੰਘ ਨੇ ਸਰਕਲ ‘ਚ ਸ਼ਾਨਦਾਰ ਡਰਾਇਬਲਿੰਗ (Dribbling) ਦਾ ਹੁਨਰ ਦਿਖਾਇਆ ਅਤੇ ਦੋ ਡਿਫੈਂਡਰਾਂ ਵਿਚਾਲੇ ਗੇਂਦ ਆਕਾਸ਼ਦੀਪ ਸਿੰਘ ਨੂੰ ਦੇ ਦਿੱਤੀ, ਜਿਸ ਨੇ ਗੋਲ ਕਰਨ ‘ਚ ਕੋਈ ਗ਼ਲਤੀ ਨਹੀਂ ਕੀਤੀ। ਇਸ ਤੋਂ ਬਾਅਦ ਭਾਰਤ ਨੇ ਤੀਜਾ ਗੋਲ ਕੀਤਾ ਹੈ।
ਜੁਗਰਾਜ ਸਿੰਘ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਜਗ੍ਹਾ ਭਾਰਤ ਲਈ ਪੈਨਲਟੀ ਨੂੰ ਗੋਲ ਵਿੱਚ ਬਦਲਿਆ। ਉਸ ਨੇ ਨੈੱਟ ਦੇ ਸਿਖਰ ‘ਤੇ ਧਮਾਕੇਦਾਰ ਸ਼ਾਟ ਨਾਲ ਭਾਰਤ ਲਈ ਤੀਜਾ ਗੋਲ ਕੀਤਾ। ਸਕੋਰ- ਭਾਰਤ 3-0 ਨਾਲ ਅੱਗੇ ਰਿਹਾ। ਕੁਆਰਟਰ ਵਿੱਚ ਪਾਕਿਸਤਾਨ ਨੂੰ ਕੋਈ ਮੌਕਾ ਨਹੀਂ ਦਿੱਤਾ। ਭਾਰਤ ਨੂੰ ਦੋਵੇਂ ਕੁਆਰਟਰਾਂ ਵਿੱਚ ਇੱਕ-ਇੱਕ ਪੈਨਲਟੀ ਕਾਰਨਰ ਮਿਲਿਆ ਅਤੇ ਦੋਵਾਂ ਨੂੰ ਗੋਲ ਵਿੱਚ ਬਦਲ ਦਿੱਤਾ। ਕਪਤਾਨ ਹਰਮਨਪ੍ਰੀਤ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ।