Editor-In-Chief

spot_imgspot_img

ਪਟਿਆਲਾ ‘ਚ ਪਾਤੜਾਂ ਖਨੌਰੀ ਪੁਲ ਰੁੜ੍ਹਿਆ,ਘੱਗਰ ਵਿਚ ਪਏ ਪਾੜ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ

Date:

ਪਟਿਆਲਾ,14 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਰਾਜਪੁਰਾ ਰੋਡ (Rajpura Road) ‘ਤੇ ਵੱਡੀ ਨਦੀ ‘ਤੇ ਬਣਿਆ ਪੁਲ ਬੰਦ ਹੋਣ ਤੋਂ ਬਾਅਦ ਪਾਤੜਾਂ ਤੋਂ ਖਨੌਰੀ ਨੂੰ ਜਾਂਦੀ ਸੜਕ ‘ਤੇ ਬਣਿਆ ਪੁਲ ਰੁੜ੍ਹ ਗਿਆ ਹੈ। ਇਸ ਕਾਰਨ ਇਥੋਂ ਨਿਕਲਣਾ ਸੰਭਵ ਨਹੀਂ ਹੈ। ਜਨਤਕ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ ਇਸ ਰਸਤੇ ਵੱਲ ਜਾਣ ਦੀ ਬਜਾਏ ਕਿਸੇ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਡੀਸੀ ਨੇ ਵੀ ਪੁਲ ਦੇ ਰੁੜ੍ਹ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਟਿਆਲਾ ਤੋਂ ਰਾਜਪੁਰਾ-ਚੰਡੀਗੜ੍ਹ ਨੂੰ ਜਾਣ ਵਾਲੇ ਯਾਤਰੀ ਵੱਡੀ ਨਦੀ ਨੇੜੇ ਟਰੱਕ ਯੂਨੀਅਨ ਰੋਡ (Truck Union Road) ਦੀ ਵਰਤੋਂ ਨਾ ਕਰਨ ਕਿਉਂਕਿ ਇਹ ਸੜਕ ਟੁੱਟੇ ਪੁਲ ਕਾਰਨ ਬੰਦ ਹੈ।ਇਸ ਤੋਂ ਪਹਿਲਾਂ ਡੀਸੀ ਸਾਕਸ਼ੀ ਸਾਹਨੀ (DC Sakshi Sahni) ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਰਾਜਪੁਰਾ ਰੋਡ ’ਤੇ ਪੈਂਦੇ ਵੱਡੀ ਨਦੀ ਪੁਲ ਦਾ ਨਿਰੀਖਣ ਕੀਤਾ,ਪਾਤੜਾਂ-ਖਨੌਰੀ ਪੁਲ ਰੁੜ੍ਹਨ ਕਾਰਨ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਘੱਗਰ ਵਿਚ ਪਏ ਪਾੜ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ ਆਏ ਹਨ। ਘਰ ਪਾਣੀ ਵਿਚ ਡੁੱਬ ਗਏ ਹਨ ਤੇ ਲੋਕਾਂ ਬੇਘਰ ਹੋ ਰਹੇ ਹਨ। ਇਸ ਦੇ ਚਲਦੇ ਹੀ ਪੁਲ ਟੁੱਟਣ ਕਾਰਨ ਸੰਗਰੂਰ (Sangrur) ਦਾ ਦਿੱਲੀ ਨਾਲੋਂ ਸੰਪਰਕ ਟੁੱਟ ਗਿਆ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...