Editor-In-Chief

spot_imgspot_img

ਭਾਰਤ ਚੰਦਰਯਾਨ-2 ਲਾਂਚ ਦੇ 3 ਸਾਲ, 11 ਮਹੀਨੇ ਅਤੇ 23 ਦਿਨ ਬਾਅਦ ਅੱਜ Chandrayaan-3 ਮਿਸ਼ਨ ਲਾਂਚ ਕਰਨ ਜਾ ਰਿਹਾ ਹੈ

Date:

ਆਂਧਰਾ ਪ੍ਰਦੇਸ਼,14 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤ ਚੰਦਰਯਾਨ-2 (Chandrayaan 2) ਲਾਂਚ ਦੇ 3 ਸਾਲ, 11 ਮਹੀਨੇ ਅਤੇ 23 ਦਿਨ ਬਾਅਦ ਅੱਜ Chandrayaan-3 ਮਿਸ਼ਨ ਲਾਂਚ ਕਰਨ ਜਾ ਰਿਹਾ ਹੈ। ਸਾਰੇ ਦੇਸ਼ ਦੀਆਂ ਨਜ਼ਰਾਂ ਅੱਜ ਇਸਰੋ ਦੇ ਇਸ ਪ੍ਰੋਜੈਕਟ ‘ਤੇ ਹਨ ਅਤੇ ਦੇਸ਼ ਦੇ ਹਰ ਕੋਨੇ ਤੋਂ ਇਸਰੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਕਿ Chandrayaan 3 ਦੀ ਲਾਂਚਿੰਗ ਸਫ਼ਲ ਹੋਵੇ।ਚੰਦਰਯਾਨ-3 ਦਾ ਬਜਟ ਲਗਭਗ 615 ਕਰੋੜ ਰੁਪਏ ਹੈ ਜਦੋਂ ਕਿ ਹਾਲ ਹੀ ਵਿੱਚ ਆਈ ਫਿਲਮ ਆਦਿਪੁਰਸ਼ ਦੀ ਲਾਗਤ 700 ਕਰੋੜ ਰੁਪਏ ਸੀ। ਮਤਲਬ ਚੰਦਰਯਾਨ-3 (Chandrayaan-3) ਇਸ ਫਿਲਮ ਦੀ ਲਾਗਤ ਤੋਂ ਲਗਭਗ 85 ਕਰੋੜ ਰੁਪਏ ਸਸਤੀ ਹੈ।

ਇਸ ਤੋਂ 4 ਸਾਲ ਪਹਿਲਾਂ ਭੇਜੇ ਗਏ ਚੰਦਰਯਾਨ 2 ਦੀ ਕੀਮਤ ਵੀ 603 ਕਰੋੜ ਰੁਪਏ ਸੀ। ਹਾਲਾਂਕਿ ਇਸ ਦੇ ਲਾਂਚ ‘ਤੇ ਵੀ 375 ਕਰੋੜ ਰੁਪਏ ਖਰਚ ਕੀਤੇ ਗਏ ਸਨ।ਚੰਦਰਯਾਨ-3 ਨੂੰ ਦੁਪਹਿਰ 2.35 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ (Sriharikota) ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ LVM3-M4 ਰਾਕੇਟ ਰਾਹੀਂ ਪੁਲਾੜ ਵਿੱਚ ਭੇਜਿਆ ਜਾਵੇਗਾ। ਚੰਦਰਯਾਨ-3 (Chandrayaan-3)  ਪੁਲਾੜ ਯਾਨ ਵਿੱਚ ਤਿੰਨ ਲੈਂਡਰ/ਰੋਵਰ ਅਤੇ ਪ੍ਰੋਪਲਸ਼ਨ ਮਾਡਿਊਲ (Propulsion Module) ਹਨ। 45 ਤੋਂ 48 ਦਿਨਾਂ ਬਾਅਦ ਯਾਨੀ 23 ਜਾਂ 24 ਅਗਸਤ ਨੂੰ ਲੈਂਡਰ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...