Editor-In-Chief

spot_imgspot_img

ਤਰਨਤਾਰਨ: ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਉਂ 2 ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਕੀਤੀ

Date:

ਤਰਨਤਾਰਨ,03 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ (BSF) ਨੇ ਕੌਮਾਂਤਰੀ ਸਰਹੱਦ ਨੇੜਿਉਂ 2 ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ,ਬੀਐਸਐਫ (BSF) ਅਤੇ ਖਾਲੜਾ ਪੁਲਿਸ (Khalra Police) ਨੂੰ ਇਹ ਸਫਲਤਾ ਸਰਹੱਦ ਨੇੜੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਿਲੀ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦਸਿਆ ਕੀ ਬੀਐਸਐਫ (BSF) ਦੀ ਸੂਚਨਾ ਅਤੇ ਬੀਓਪੀ ਕਲਸੀਆਂ (BOP Kalsis) ਦੇ ਇਲਾਕੇ ਵਿਚ ਰਾਤ 9 ਵਜੇ ਡਰੋਨ ਦੀ ਹਰਕਤ ਦਿਖਾਈ ਦਿਤੀ।

ਬੀਐਸਐਫ (BSF) ਅਤੇ ਖਾਲੜਾ ਪੁਲਿਸ ਵਲੋਂ ਇਕ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਦੋ ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਹੋਈ,ਇਸ ਸਬੰਧੀ ਇਕ ਮਾਮਲਾ ਦਰਜ ਕੀਤਾ ਗਿਆ,ਐਫਆਈਆਰ ਨੰਬਰ 107 ਅਧੀਨ 21 ਸੀ ਐਨਡੀਪੀਐਸ ਐਕਟ 10 11 12 ਏਅਰ ਕਰਾਫਟ ਐਕਟ 1934 ਪੀਐਸ ਖਾਲੜਾ ਵਿਖੇ ਦਰਜ ਰਜਿਸਟਰ ਕਰਕੇ ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related