Editor-In-Chief

spot_imgspot_img

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਗੁਪਤ ਦਾਨੀ ਸੱਜਣ ਵਲੋਂ ਸਵਰਾਜ 855 ਟਰੈਕਟਰ ਭੇਟ ਕੀਤਾ ਗਿਆ

Date:

ਐਸ.ਏ.ਐਸ. ਨਗਰ,12 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪਿੰਡ ਸੋਹਾਣਾ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ (Gurdwara Singh Shaheed) ਵਿਖੇ ਕਾਰ ਸੇਵਾ ਲਈ ਗੁਪਤ ਦਾਨੀ ਸੱਜਣ ਵਲੋਂ ਸਵਰਾਜ 855 ਟਰੈਕਟਰ ਭੇਟ ਕੀਤਾ ਗਿਆ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਸਵੇਰ ਵੇਲੇ ਕੋਈ ਦਾਨੀ ਸੱਜਣ ਇਹ ਸਵਰਾਜ 855 ਟਰੈਕਟਰ ਨਿਸ਼ਾਨ ਸਾਹਿਬ ਜੀ ਦੇ ਬਿਲਕੁਲ ਨੇੜੇ ਖੜਾ ਕਰ ਕੇ ਪਹਿਰੇਦਾਰ ਵਾਲੇ ਸੇਵਾਦਾਰ ਨੂੰ ਟਰੈਕਟਰ ਦੀ ਚਾਬੀ ਦਫ਼ਤਰ ਵਿਚ ਦੇਣ ਲਈ ਕਹਿ ਗਿਆ।

ਉਨ੍ਹਾਂ ਦਸਿਆ ਕਿ ਪਹਿਰੇਦਾਰ ਵਲੋਂ ਜਾਣਕਾਰੀ ਦੇਣ ’ਤੇ ਜਦੋਂ ਪ੍ਰਬੰਧਕਾਂ ਨੇ ਦੇਖਿਆ ਟਰੈਕਟਰ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (Gurdwara Singh Shaheed Sohana) ਦੇ ਨਾਮ ’ਤੇ ਹੈ,ਕਾਗਜ਼ਾਂ ਮੁਤਾਬਕ ਇਸ ਸਵਰਾਜ 855 ਟਰੈਕਟਰ ਦੀ ਕੀਮਤ 8 ਲੱਖ 45 ਹਜ਼ਾਰ ਰੁਪਏ ਹੈ। ਦਾਨੀ ਸੱਜਣ ਵਲੋਂ ਸਵਰਾਜ 855 ਟਰੈਕਟਰ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿਤਾ ਗਿਆ ਹੈ,ਉਨ੍ਹਾਂ ਦਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ,ਬੁਲਾਰੇ ਨੇ ਦਸਿਆ ਕਿ ਇਸ ਅਸਥਾਨ ਦੀ ਸੰਗਤ ਵਿਚ ਬਹੁਤ ਮਾਨਤਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...