Editor-In-Chief

spot_imgspot_img

ਦਿੱਲੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਲੈ ਕੇ ਜਾ ਰਹੇ ਦੋ ਪੰਜਾਬੀ ਦਿੱਲੀ ’ਚ ਗ੍ਰਿਫ਼ਤਾਰ,ਕੇਸ ਦਰਜ

Date:

ਨਵੀਂ ਦਿੱਲੀ,5 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਦੋ ਨੌਜੁਆਨਾਂ ਨੂੰ ਛੇ ਪਿਸਤੌਲਾਂ ਅਤੇ ਪੰਜ ਮੈਗਜ਼ੀਨਾਂ ਸਮੇਤ ਦਿੱਲੀ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ (Delhi Police) ਦੇ ਇਕ ਅਧਿਕਾਰੀ ਨੇ ਦਸਿਆ ਕਿ ਦੋਵੇਂ ਮੁਲਜ਼ਮ ਇਹ ਹਥਿਆਰ ਮੱਧ ਪ੍ਰਦੇਸ਼ ਦੇ ਖਾਰਗੌਨ ਤੋਂ ਖ਼ਰੀਦ ਕੇ ਲਿਆਏ ਸਨ,ਮੁਲਜ਼ਮਾਂ ਦੀ ਪਛਾਣ 34 ਸਾਲਾਂ ਦੇ ਹਰਪ੍ਰੀਤ ਸਿੰਘ ਅਤੇ 25 ਸਾਲਾਂ ਦੇ ਸੰਨੀ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਾਸੀ ਹਨ। ਦੋਹਾਂ ਨੂੰ 2 ਜੁਲਾਈ ਨੂੰ ਬਾਹਰੀ ਦਿੱਲੀ ਦੇ ਮੁਬਾਰਕ ਚੌਕ ’ਚ ਲੱਗੇ ਇਕ ਨਾਕੇ ਦੌਰਾਨ ਫੜਿਆ ਗਿਆ ਸੀ।

ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦਸਿਆ ਕਿ ਉਨ੍ਹਾਂ ਨੇ ਲੁਧਿਆਣਾ ਵਾਸੀ ਜਤਿਨ ਉਰਫ਼ ਬੌਕਸਰ ਦੀਆਂ ਹਦਾਇਤਾਂ ’ਤੇ ਇਹ ਹਥਿਆਰ ਮੱਧ ਪ੍ਰਦੇਸ਼ (Madhya Pradesh) ਦੇ ਜ਼ਿਲ੍ਹੇ ਖਾਰਗੌਨ ਦੇ ਪਿੰਡ ਬੀਲਾਲੀ ਦੇ ਇਕ ਅਣਪਛਾਤੇ ਬੰਦੇ ਤੋਂ ਪ੍ਰਾਪਤ ਕੀਤੇ ਸਨ। ਡੀ.ਸੀ.ਪੀ. (DSP) ਨੇ ਕਿਹਾ, ‘‘ਉਨ੍ਹਾਂ ਨੇ ਇਹ ਹਥਿਆਰ ਜਾ ਕੇ ਜਤਿਨ ਨੂੰ ਦੇਣੇ ਸਨ।

ਹਾਲਾਂਕਿ ਦਿੱਲੀ ਪੁਲਿਸ (Delhi Police) ਨੇ ਉਨ੍ਹਾਂ ਨੂੰ ਫੜ ਲਿਆ। ਬਾਕੀ ਮੁਲਜ਼ਮਾਂ ਨੂੰ ਵੀ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।’’ ਉੱਤਰੀ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਕਿਹਾ, ‘‘ਜੋ ਬੈਗ ਉਹ ਲੈ ਕੇ ਜਾ ਰਹੇ ਸਨ ਉਸ ’ਚ ਛੇ ਪਿਸਤੌਲਾਂ ਅਤੇ ਪੰਜ ਵਾਧੂ ਮੈਗਜ਼ੀਨਾਂ ਸਨ। ਆਈ.ਪੀ.ਸੀ. (IPC) ਦੀਆਂ ਸਬੰਧਤ ਧਾਰਾਵਾਂ ਹੇਠ ਸਮਯਪੁਰ ਬਦਲੀ ਪੁਲਿਸ ਸਟੇਸ਼ਨ (Police Station) ’ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਿਆ ਹੈ।’’

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related