Editor-In-Chief

spot_imgspot_img

Asian Champions Trophy : Indian Hockey Team ਨੇ ਸ਼ਾਨਦਾਰ ਜਿੱਤ ਨਾਲ ਕੀਤੀ ਸ਼ੁਰੂਆਤ; ਚੀਨ ਨੂੰ 7-2 ਨਾਲ ਹਰਾਇਆ

Date:

Chennai,04 Aug,(Harpreet Singh Jassowal):- ਕਪਤਾਨ ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਦੇ ਦੋ ਗੋਲਾਂ ਦੀ ਬਦੌਲਤ ਭਾਰਤੀ ਹਾਕੀ ਟੀਮ ਨੇ ਵੀਰਵਾਰ ਨੂੰ ਇਥੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ (Mayor Radhakrishnan Hockey Stadium) ਵਿਚ ਏਸ਼ੀਆਈ ਚੈਂਪੀਅਨਜ਼ ਟਰਾਫੀ (Asian Champions Trophy) ਦੇ ਅਪਣੇ ਪਹਿਲੇ ਮੈਚ ਵਿਚ ਚੀਨ ਨੂੰ 7-2 ਨਾਲ ਹਰਾ ਦਿਤਾ,ਭਾਰਤ ਲਈ ਹਰਮਨਪ੍ਰੀਤ ਨੇ ਪੰਜਵੇਂ ਅਤੇ ਅੱਠਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਵਰੁਣ ਕੁਮਾਰ ਨੇ 19ਵੇਂ ਅਤੇ 30ਵੇਂ ਮਿੰਟ ਵਿਚ ਪੈਨਲਟੀ ਕਾਰਨਰ (Penalty Corner) ਤੋਂ ਗੋਲ ਕੀਤੇ,ਭਾਰਤ ਅੰਤਰਾਲ ਤਕ ਛੇ ਗੋਲਾਂ ਨਾਲ ਅੱਗੇ ਸੀ।

ਉਸ ਨੇ ਪਹਿਲੇ ਦੋ ਕੁਆਰਟਰਾਂ ਵਿਚ ਤਿੰਨ ਗੋਲ ਕੀਤੇ,ਟੀਮ ਲਈ ਸੁਖਜੀਤ ਸਿੰਘ ਨੇ 15ਵੇਂ ਮਿੰਟ,ਅਕਾਸ਼ਦੀਪ ਸਿੰਘ ਨੇ 16ਵੇਂ ਮਿੰਟ ਅਤੇ ਮਨਦੀਪ ਸਿੰਘ ਨੇ 40ਵੇਂ ਮਿੰਟ ਵਿਚ ਗੋਲ ਕੀਤੇ,ਅਕਾਸ਼ਦੀਪ ਦੇ ਮੈਦਾਨੀ ਗੋਲ ਤੋਂ ਇਲਾਵਾ ਭਾਰਤ ਦੇ ਸਾਰੇ ਗੋਲ ਪੈਨਲਟੀ ਕਾਰਨਰ (Goal Penalty Corner) ਤੋਂ ਆਏ,ਚੀਨ ਲਈ ਵੇਨਹੂਈ ਯੇ ਨੇ 18ਵੇਂ ਮਿੰਟ ਅਤੇ ਜਿਸ਼ੇਂਗ ਗਾਓ ਨੇ 25ਵੇਂ ਮਿੰਟ ਵਿਚ ਗੋਲ ਕੀਤੇ,ਚੌਥੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋ ਸਕਿਆ,ਭਾਰਤ ਹੁਣ ਸ਼ੁਕਰਵਾਰ ਨੂੰ ਅਪਣੇ ਦੂਜੇ ਮੈਚ ਵਿਚ ਜਾਪਾਨ ਨਾਲ ਭਿੜੇਗਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...