Editor-In-Chief

spot_imgspot_img

ਪੰਜਾਬ ’ਚ 66 ਲੱਖ ਨਸ਼ੇੜੀ: ਸੰਸਦੀ ਕਮੇਟੀ ਨੇ ਲੋਕ ਸਭਾ ’ਚ ਪੇਸ਼ ਕੀਤੀ ਰਿਪੋਰਟ,ਭਾਰਤ ਵਿਚ ਨੌਜਵਾਨਾਂ ਤੇ ਬੱਚਿਆਂ ਵਿਚ ਨਸ਼ਿਆਂ ਦੀ ਲੱਤ ਬਹੁਤ ਤੇਜ਼ੀ ਨਾਲ ਪਸਰ ਰਹੀ ਹੈ

Date:

New Delhi,August 4,2023,(Harpreet Singh Jassowal):- ਸਮਾਜਿਕ ਨਿਆਂ ਤੇ ਸਸ਼ਕਤੀਕਰਨ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ (Standing Committee) ਨੇ ’ਨੌਜਵਾਨਾਂ ਵਿਚ ਨਸ਼ੇ ਦੀ ਲੱਤ: ਸਮੱਸਿਆਵਾਂ ਤੇ ਹੱਲ’ ਬਾਰੇ ਆਪਣੀ ਰਿਪੋਰਟ ਲੋਕ ਸਭਾ ਵਿਚ ਪੇਸ਼ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਵਿਚ 66 ਲੱਖ ਨਸ਼ੇੜੀ ਹਨ,ਰਿਪੋਰਟ ਮੁਤਾਬਕ ਭਾਰਤ ਵਿਚ ਨੌਜਵਾਨਾਂ ਤੇ ਬੱਚਿਆਂ ਵਿਚ ਨਸ਼ਿਆਂ ਦੀ ਲੱਤ ਬਹੁਤ ਤੇਜ਼ੀ ਨਾਲ ਪਸਰ ਰਹੀ ਹੈ।

10 ਤੋਂ 17 ਸਾਲਾਂ ਦੇ ਨੌਜਵਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਨ ਤੇ Punjab, Haryana, Andhra Pradesh, Assam, Chhattisgarh, Gujarat, Maharashtra, Delhi, Odisha, Rajasthan, Uttar Pradesh ਤੇ West Bengal ਸਭ ਤੋਂ ਵੱਧ ਪ੍ਰਭਾਵਤ ਸੂਬੇ ਹਨ,ਇਹਨਾਂ ਰਾਜਾਂ ਵਿਚ 18 ਤੋਂ 75 ਸਾਲ ਉਮਰ ਵਰਗ ਦੇ ਲੋਕ ਨਸ਼ਿਆਂ ਦਾ ਸੇਵਨ ਵੱਡੀ ਪੱਧਰ ’ਤੇ ਕਰ ਰਹੇ ਹਨ।

ਰਿਪੋਰਟ ਮੁਤਾਬਕ ਪੰਜਾਬ ਵਿਚ 10 ਤੋਂ 17 ਸਾਲ ਦੀ ਉਮਰ ਦੇ 6.97 ਲੱਖ ਨਸ਼ੇੜੀ ਹਨ,ਇਹਨਾਂ ਵਿਚੋਂ 18100 ਕੋਕੀਨ ਦਾ ਸੇਵਨ ਕਰਦੇ ਹਨ,3.43 ਲੱਖ ਬੱਚੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ,72000 ਬੱਚੇ ਸੁੰਘ ਕੇ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ,10432000 ਬੱਚੇ ਵੱਖ-ਵੱਖ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ,ਕਮੇਟੀ ਨੇ ਆਪਣਾ ਸਰਵੇਖਣ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਕੀਤਾ ਹੈ।

ਰਿਪੋਰਟ ਮੁਤਾਬਕ ਸਭ ਤੋਂ ਵੱਧ ਨੌਜਵਾਨ ਤੰਬਾਕੂ ਦਾ ਸੇਵਨ ਕਰਦੇ ਹਨ ਤੇ ਇਸ ਮਗਰੋਂ ਸ਼ਰਾਬ ਦਾ ਸੇਵਨ ਸਭ ਤੋਂ ਜ਼ਿਆਦਾ ਹੈ,ਪੰਜਾਬ ਵਿਚ ਕੁੱਲ 66 ਲੱਖ 70 ਹਜ਼ਾਰ ਨਸ਼ੇੜੀ ਹਨ ਜਿਹਨਾਂ ਵਿਚੋਂ 21.36 ਲੱਖ ਵੱਖ-ਵੱਖ ਤਰੀਕੇ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ,ਪੰਜਾਬ,ਹਰਿਆਣਾ,ਦਿੱਲੀ, ਉੱਤਰ ਪ੍ਰਦੇਸ਼,ਉੜੀਸਾ,ਛਤੀਸਗੜ੍ਹ,ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...