Editor-In-Chief

spot_imgspot_img

ਫ਼ਿਰੋਜ਼ਪੁਰ ਛਾਉਣੀ ਵਿਖੇ 4 ਜੁਲਾਈ ਅੱਜ ਤੋਂ ਹੋਵੇਗੀ ਫ਼ੌਜ ਦੀ ਭਰਤੀ ਰੈਲੀ

Date:

ਫ਼ਿਰੋਜ਼ਪੁਰ,(Harpreet Singh):-ਫ਼ੌਜ ਦੀ ਭਰਤੀ ਰੈਲੀ 4 ਜੁਲਾਈ ਤੋਂ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫ਼ਿਰੋਜ਼ਪੁਰ ਛਾਉਣੀ ਵਿਖੇ ਸ਼ੁਰੂ ਹੋਵੇਗੀ। ਇਸ ਭਰਤੀ ਰੈਲੀ ਵਿਚ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਰਜਿਸਟਰਡ ਉਮੀਦਵਾਰ,ਜਿਨ੍ਹਾਂ ਦੇ ਐਡਮਿਟ ਕਾਰਡ ਜਾਰੀ ਹੋ ਚੁੱਕੇ ਹਨ,ਹਿੱਸਾ ਲੈ ਸਕਣਗੇ। ਇਹ ਜਾਣਕਾਰੀ ਰਿਕਰੂਟਮੈਂਟ ਡਾਇਰੈਕਟਰ ਕਰਨਲ ਸੌਰਭ ਚਰਨ ਨੇ ਸਾਂਝੀ ਕੀਤੀ ਹੈ।ਭਰਤੀ ਰੈਲੀ ਵਿਚ ਫ਼ੌਜ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਭਰਤੀ ਕੀਤੀ ਜਾਵੇਗੀ। ਕਰਨਲ ਸੌਰਭ ਚਰਨ (Colonel Saurabh Charan) ਨੇ ਭਰਤੀ ਰੈਲੀ ਵਿਚ ਆਉਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਦਲਾਲ ਦੇ ਜਾਲ ਵਿਚ ਨਾ ਫਸਣ ਅਤੇ ਧੋਖਾਧੜੀ ਤੋਂ ਬਚਣ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜੁਆਨਾਂ ਨੂੰ ਡੋਪ/ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀ ਪੂਰੀ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...