ਜਲੰਧਰ, 09 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਸਵੇਰੇ ਜਲੰਧਰ (Jalandhar) ਦੇ ਪੀਏਪੀ (PAP) ਪਹੁੰਚਣਗੇ,ਉਹ ਇਥੇ ਹੁਣੇ ਜਿਹੇ ਪੁਲਿਸ ਵਿਭਾਗ (Police Department) ਵਿਚ ਚੁਣੇ ਗਏ ਸਬ-ਇੰਸਪੈਕਟਰ ਰੈਂਕ (Sub-Inspector Rank) ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ,ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਪੀਏਪੀ (PAP) ਵਿਚ ਸਵੇਰੇ 8 ਵਜੇ ਰੱਖਿਆ ਗਿਆ ਹੈ,ਸਬ-ਇੰਸਪੈਕਟਰ ਮਾਨਸਾ (Sub-Inspector Mansa) ਇਸ ਲਈ ਸਿਲੈਕਟ ਹੋਏ ਹਨ,ਇਥੇ ਸਿਰਫ ਸਬ-ਇੰਸਪੈਕਟਰ ਸੰਦੀਪ ਪੂਨੀਆ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇਗਾ।
ਬਾਕੀ ਸਬ-ਇੰਸਪੈਕਟਰਾਂ (Sub-Inspector) ਨੂੰ ਮਾਨਸਾ ਪੁਲਿਸ ਲਾਈਨ (Mansa Police Line) ਵਿਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ,ਨਿਯੁਕਤੀ ਪੱਤਰ ਲੈਣਮਵਾਲੇ ਸਬ-ਇੰਸਪੈਕਟਰ ਰੈਂਕ (Sub-Inspector Rank) ਦੇ ਅਧਿਕਾਰੀਆਂ ਨੂੰ ਡ੍ਰੈੱਸ ਕੋਡ (Dress Code) ਵੀ ਲਾਗੂ ਕੀਤਾ ਗਿਆ ਹੈ,ਡੀਜੀਪੀ (DGP) ਦੇ ਦਫਤਰ ਤੋਂ ਜਾਰੀ ਪੱਤਰ ਮੁਤਾਬਕ ਨਿਯੁਕਤੀ ਪੱਤਰ ਲੈਣ ਵਾਲੇ ਲੋਕਾਂ ਨੂੰ ਲਾਈਟ ਰੰਗ ਦੀ ਸ਼ਰਟ ਤੇ ਡਾਰਕ ਰੰਗ ਦੀ ਪੈਂਟ ਪਹਿਨਣ ਲਈ ਕਿਹਾ ਗਿਆ,ਲੜਕੀਆਂ ਨੂੰ ਲਾਈਟ ਕਲਰ ਦੇ ਕੱਪੜੇ ਜਾਂ ਸਾੜ੍ਹੀ ਪਹਿਨਣ ਲਈ ਕਿਹਾ ਗਿਆ ਹੈ।
ਪੰਜਾਬ ਪੁਲਿਸ (Punjab Police) ਮੁੱਖ ਦਫਤਰ ਤੋਂ ਮਾਨਸਾ ਲਈ ਸਬ-ਇੰਸਪੈਕਟਰ ਰੈਂਕ (Sub-Inspector Rank) ਦੇ ਅਧਿਕਾਰੀਆਂ ਦੀ ਜੋ ਸਿਲੈਕਸ਼ਨ ਲਿਸਟ (Selection List) ਜਾਰੀ ਹੋਈ ਹੈ ਉਸ ਵਿਚੋਂ 7 ਸਬ-ਇੰਸਪੈਕਟਰਾਂ (Sub-Inspector) ਦੇ ਨਾਂ ਹਨ,7 ਵਿਚੋਂ ਸਿਰਫ ਇਕ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਨਿਵਾਸੀ ਰਾਮਪੁਰਾ ਫੂਲ (ਬਠਿੰਡਾ) ਪੰਜਾਬ ਤੋਂ ਹੈ,ਬਾਕੀ ਸਾਰੇ ਹਰਿਆਣਾ ਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚਣਗੇ ਜਲੰਧਰ,Sub-Inspector ਸਣੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
Date: