ਮੈਕਸੀਕੋ,08 ਸਤੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਦੱਖਣੀ ਅਮਰੀਕਾ (South America) ਦੇਸ਼ ਮੈਕਸੀਕੋ (Mexico) ਵਿੱਚ ਗਰਭਪਾਤ ਹੁਣ ਅਪਰਾਧ ਨਹੀਂ ਹੈ,ਦੇਸ਼ ਦੇ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਵਿੱਚੋਂ ਹਟਾ ਦਿੱਤਾ ਹੈ,ਮੈਕਸੀਕੋ (Mexico) ਦੇ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਸਜ਼ਾ ਵਾਲੀਆਂ ਧਾਰਾਵਾਂ ਵਿੱਚੋਂ ਬਾਹਰ ਕੱਢਣ ਦਾ ਆਦੇਸ਼ ਦਿੱਤਾ ਹੈ,ਹੁਣ ਮਹਿਲਾਵਾਂ ਦੇ ਲਈ ਗਰਭ ਨਾ ਰੱਖਣ ਦਾ ਫੈਸਲਾ ਕਰਨਾ ਜ਼ਿਆਦਾ ਆਸਾਨ ਹੋਵੇਗਾ।
ਅਦਾਲਤ ਨੇ ਗਰਭਪਾਤ ‘ਤੇ ਲੱਗੀਆਂ ਸਾਰੀਆਂ ਕਾਨੂੰਨੀ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਹੈ,ਇਸ ਮਾਮਲੇ ਵਿੱਚ ਇਨਫਾਰਮੇਸ਼ਨ ਗਰੁੱਪ ਫਾਰ ਚੋਜੇਨ ਰੀਪ੍ਰੋਡਕਸ਼ਨ (Information Group for Chogen Reproduction) ਨੇ ਕਿਹਾ ਕਿ ਕਿਸੇ ਵੀ ਮਹਿਲਾ ਨੂੰ ਜਾਂ ਗਰਭਵਤੀ ਵਿਅਕਤੀ ਨੂੰ ਤੇ ਸਿਹਤ ਕਰਮਚਾਰੀਆਂ ਨੂੰ ਗਰਭਪਾਤ ਦੇ ਲਈ ਸਜ਼ਾ ਨਹੀਂ ਹੋਣੀ ਚਾਹੀਦੀ,ਮੈਕਸੀਕੋ (Mexico) ਦੇ 20 ਰਾਜਾਂ ਵਿੱਚ ਗਰਭਪਾਤ ਇੱਕ ਜ਼ੁਰਮ ਐਲਾਨਿਆ ਗਿਆ ਹੈ,ਇਨ੍ਹਾਂ ਰਾਜਾਂ ਵਿੱਚ ਇਸ ਆਦੇਸ਼ ‘ਤੇ ਅਮਲ ਕੀਤਾ ਜਾਵੇਗਾ ਪਰ ਕਾਨੂੰਨੀ ਪ੍ਰਕਿਰਿਆ ਹਾਲੇ ਬਣਨੀ ਬਾਕੀ ਹੈ।