Editor-In-Chief

spot_imgspot_img

ਭਾਜਪਾ ਵਿਰੁਧ ਰਣਨੀਤੀ ਘੜਨ ਲਈ 26 ਵਿਰੋਧੀ ਪਾਰਟੀਆਂ ਦੀ ਬੈਠਕ ਅੱਜ

Date:

ਨਵੀਂ ਦਿੱਲੀ,17 ਜੁਲਾਈ (ਹਰਪ੍ਰੀਤ ਸਿੰਘ ਜੱਸੋਵਾਲ):-  2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਵਿਰੁਧ ਇਕਜੁਟ ਹੋ ਕੇ ਲੜਨ ਲਈ ਸੋਮਵਾਰ ਨੂੰ ਬੇਂਗਲੁਰੂ ’ਚ ਵਿਰੋਧੀ ਧਿਰ ਦੀ ਬੈਠਕ ’ਚ 26 ਵਿਰੋਧੀ ਪਾਰਟੀਆਂ ਦੇ ਸਿਖਰਲੇ ਆਗੂਆਂ ਦੇ ਦੋ ਦਿਨਾਂ ਵਿਚਾਰ-ਵਟਾਂਦਰੇ ਸੈਸ਼ਨ ’ਚ ਹਿੱਸਾ ਲੈਣ ਦੀ ਸੰਭਾਵਨਾ ਹੈ,ਵਿਰੋਧੀ ਧਿਰ ਦੀ ਬੈਠਕ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ’ਚ ਫੁੱਟ ਅਤੇ ਪਛਮੀ ਬੰਗਾਲ ਪੰਚਾਇਤ ਚੋਣਾਂ ’ਚ ਵੱਡੇ ਪੱਧਰ ’ਤੇ ਹੋਈ ਹਿੰਸਾ ਦੇ ਵਿਚਕਾਰ ਹੋ ਰਹੀ ਹੈ,ਜਿਸ ਕਾਰਨ ਕਈ ਲੋਕ ਮਾਰੇ ਗਏ ਸਨ।

ਕਾਂਗਰਸ ਵਲੋਂ ਸੱਦੀ ਮੀਟਿੰਗ ਦੀ ਪੂਰਵ ਸੰਧਿਆ ’ਤੇ ਪਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਸੰਸਦ ’ਚ ਦਿੱਲੀ ’ਚ ਸੇਵਾਵਾਂ ਨੂੰ ਨਿਯਮਤ ਕਰਨ ’ਤੇ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰੇਗੀ। ਆਮ ਆਦਮੀ ਪਾਰਟੀ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਤਾਂ ਹੀ ਹਿੱਸਾ ਲਵੇਗੀ ਜੇਕਰ ਕਾਂਗਰਸ ਸੰਸਦ ’ਚ ਆਰਡੀਨੈਂਸ (Ordinance) ਦਾ ਵਿਰੋਧ ਕਰੇਗੀ।ਕਾਂਗਰਸ ਦੀ ਪਛਮੀ ਬੰਗਾਲ ਇਕਾਈ ਅਤੇ ਖੱਬੀਆਂ ਪਾਰਟੀਆਂ ਨੇ ਬੰਗਾਲ ’ਚ ਚੋਣ ਹਿੰਸਾ ਨੂੰ ਲੈ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ ਹੈ।ਸੂਤਰਾਂ ਨੇ ਦਸਿਆ ਕਿ ਵਿਰੋਧੀ ਪਾਰਟੀਆਂ ਭਾਜਪਾ ਦੀਆਂ ਨੀਤੀਆਂ ਵਿਰੁਧ ਦੇਸ਼ ਭਰ ’ਚ ਸਾਂਝੇ ਅੰਦੋਲਨ ਦੀ ਯੋਜਨਾ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਰਣਨੀਤੀ ’ਤੇ ਧਿਆਨ ਦਿਤਾ ਜਾਵੇਗਾ, ਖਾਸ ਤੌਰ ’ਤੇ ਮਹਾਰਾਸ਼ਟਰ ’ਚ ਐਨ.ਸੀ.ਪੀ. ’ਚ ਫੁੱਟ ਤੋਂ ਬਾਅਦ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related