America,July 16, (Harpreet Singh Jassowal):- ਟਾਂਡਾ ਉੜਮੁੜ ਦੇ ਪਿੰਡ ਖੁੱਡਾ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਨੂੰ,ਜੋਕਿ ਅਮਰੀਕਾ ਵਿਚ ਨੇਵੀ ਦਾ ਅਫ਼ਸਰ ਬਣ ਗਿਆ ਹੈ,ਹਰਪ੍ਰੀਤ ਸਿੰਘ ਦੇ ਪਿਤਾ ਵਰਿੰਦਰ ਸਿੰਘ ਪੰਜਾਬ ਪੁਲਸ (Punjab Police) ਦੇ ਸੇਵਾਮੁਕਤ ਇੰਸਪੈਕਟਰ ਹਨ,ਜਦਕਿ ਉਸ ਦੇ ਮਾਤਾ ਜਗਦੀਸ਼ ਕੌਰ ਇੱਕ ਰਿਟਾਇਰਡ ਟੀਚਰ ਹਨ,ਮਾਪਿਆਂ ਨੂੰ ਆਪਣੇ ਪੁੱਤ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ,ਹਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਪੱਧਰ (University Level) ਦਾ ਮੋਹਰੀ ਦੌੜਾਕ ਰਿਹਾ ਹੈ,ਆਪਣੇ ਪੁੱਤ ਦੇ ਇਸ ਮੁਕਾਮ ‘ਤੇ ਪਹੁੰਚਣ ‘ਤੇ ਉਨ੍ਹਾਂ ਦਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ।
ਹਰਪ੍ਰੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਦਿਆਂ ਕਿਹਾ ਕਿ ਉਸ ਨੇ ਸੇਂਟ ਪੌਲ ਕਾਨਵੈਂਟ ਸਕੂਲ ਦਸੂਹਾ ਅਤੇ ਫਿਰ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ (G.G.D.S.D. College Haryana) ਤੋਂ ਪੜ੍ਹਾਈ ਕੀਤੀ,ਇਸ ਮਗਰੋਂ ਹਾਇਰ ਸਟੱਡੀ ਲਈ ਉਹ 2008 ਤੋਂ 2013 ਤੱਕ ਆਇਰਲੈਂਡ ਰਿਹਾ ਅਤੇ 2013 ਅਮਰੀਕਾ ਚਲਾ ਗਿਆ,ਇਥੇ ਉਸ ਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ (University of Wisconsin) ਵਿਚ ਐੱਮ.ਬੀ.ਏ. (M.B.A.) ਦੀ ਪੜ੍ਹਾਈ ਕੀਤੀ,ਚਾਰ ਸਾਲ ਪਹਿਲਾਂ ਹੀ ਉਹ ਅਮਰੀਕੀ ਨੇਵੀ (US Navy) ਵਿਚ ਭਰਤੀ ਹੋਇਆ ਸੀ ਅਤੇ ਉਸ ਦਾ ਸੁਪਣਾ ਨੇਵੀ ਵਿੱਚ ਕਮਿਸ਼ਨਡ ਅਫਸਰ (Commissioned Officer) ਬਣਨ ਦਾ ਸੀ,ਜੋ ਉਸ ਨੇ ਆਪਣੀ ਸਖਤ ਮਿਹਨਤ ਨਾਲ ਪੂਰਾ ਕਰ ਵਿਖਾਇਆ।