Editor-In-Chief

spot_imgspot_img

ਮਰਹੂਮ ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿੱਚ ਮੁਹਾਲੀ ਵਿੱਚ ਕੁਸ਼ਤੀ ਦੇ ਮੈਚ ਕਰਵਾਏ ਗਏ

Date:

ਮੋਹਾਲੀ,14 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਮਰਹੂਮ ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿੱਚ ਮੁਹਾਲੀ ਵਿੱਚ ਕੁਸ਼ਤੀ ਦੇ ਮੈਚ ਕਰਵਾਏ ਗਏ,ਜਿਸ ਵਿੱਚ ਦੋ ਝੰਡੀ ਦੀਆਂ ਕੁਸ਼ਤੀਆਂ ਖ਼ਾਸ ਖਿੱਚ ਦਾ ਕੇਂਦਰ ਰਹੀਆ। ਇਨ੍ਹਾਂ ਵਿੱਚੋਂ ਪਹਿਲਾ ਕੁਸ਼ਤੀ ਮੁਕਾਬਲਾ ਲਾਲੀ ਫਗਵਾੜਾ ਤੇ ਵਨੀਤ ਆਲਮਗੀਰ ਵਿੱਚ ਕਰਵਾਇਆ ਗਿਆ।ਅੰਤ ਵਿੱਚ ਲਾਲੀ ਫਗਵਾੜਾ ਨੇ ਵਨੀਤ ਆਲਮਗੀਰ ਨੂੰ ਚਿੱਤ ਕਰਕੇ 71 ਰੁਪਏ ਦਾ ਇਨਾਮ ਜਿੱਤਿਆ। ਜਦੋਂ ਕਿ ਦੂਜੀ ਝੰਡੀ ਦੀ ਕੁਸ਼ਤੀ ਦਾ ਮੈਚ ਸੁਸ਼ੀਲ ਬਹਾਦਰਗੜ੍ਹ ਅਤੇ ਸਮਸ਼ੇਰ ਦੀਨਾਨਗਰ ਵਿਚਕਾਰ ਟਾਈ ਰਿਹਾ।ਇਹ ਮੇਲਾ ਮੁਹਾਲੀ ਦੇ ਸੈਕਟਰ-68 ਵਿੱਚ ਬਾਬਾ ਗੁੱਗਾ ਜ਼ਾਹਿਰ ਪੀਰ ਅਤੇ ਮਰਹੂਮ ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿੱਚ ਹਰ ਸਾਲ ਪਿੰਡ ਕੁੰਭੜਾ ਨਿਵਾਸੀਆਂ ਵਲੋ ਕਰਵਾਇਆ ਜਾਂਦਾ ਹੈ।

ਪੰਜਾਬ ਦੇ ਪੁਰਾਤਨ ਖੇਡ ਕੁਸ਼ਤੀ ਮੁਕਾਬਲਿਆਂ ਵਿੱਚ ਪੰਜਾਬ ਤੋਂ ਹੀ ਨਹੀਂ ਬਲਕਿ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਕੁਸ਼ਤੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪੇਡੂ ਖੇਤਰ ਦੇ ਲੋਕ ਪੁੱਜੇ, ਚਾਰ ਘੰਟੇ ਚੱਲੇ ਇਸ ਕੁਸ਼ਤੀ ਮੈਚ ਦਾ ਆਨੰਦ ਮਾਣਿਆ ਅਤੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਨੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਪਿੰਡ ਵੱਲੋਂ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਬਾਰੇ ਵੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਵਾਰਡ ਨੂੰ 26 ਤੋ ਕੌਂਸਲਰ ਤੇ ਪਹਿਲਵਾਨ ਬਚਨ ਸਿੰਘ ਦੇ ਸਪੁੱਤਰ ਪਹਿਲਵਾਨ ਰਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਕੁਸ਼ਤੀ ਦੀ ਪੁਰਾਤਨ ਖੇਡ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਪਰ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਕੁਸ਼ਤੀ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੁੰਭੜਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੁਸ਼ਤੀ ਦੇ ਮੈਚ ਕਰਵਾਏ ਜਾ ਰਹੇ ਹਨ, ਜਿਸ ਵਿੱਚ ਪੰਜਾਬ ਦੇ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਤੋਂ ਵੀ ਨਾਮਵਰ ਪਹਿਲਵਾਨ ਭਾਗ ਲੈਂਦੇ ਹਨ।ਪਹਿਲਵਾਨ ਆਪਣੀ ਤਾਕਤ ਦਿਖਾਉਣ ਆਉਂਦੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...