Editor-In-Chief

spot_imgspot_img

ਮੁੱਖ ਮੰਤਰੀ ਨਾਲ ਗੱਲ ਕਰਕੇ ਸੈਕਟਰ 70 ‘ਚ ਬਣਾਵਾਂਗੇ ਖੇਡ ਸਟੇਡੀਅਮ: ਕੁਲਵੰਤ ਸਿੰਘ

Date:

ਮੁੱਖ ਮੰਤਰੀ ਨਾਲ ਗੱਲ ਕਰਕੇ ਸੈਕਟਰ 70 ‘ਚ ਬਣਾਵਾਂਗੇ ਖੇਡ ਸਟੇਡੀਅਮ: ਕੁਲਵੰਤ ਸਿੰਘ
ਤਿੰਨ ਮਹੀਨੇ ‘ਚ ਚੱਲੇਗਾ ਸਪੈਸ਼ਲ ਪਾਰਕ ਦਾ ਮਿਉਜੀਕਲ ਫਾਊਨਟੇਨ
ਵੱਡੀ ਪੱਧਰ ‘ਤੇ ਲੋਕਾਂ ਨੇ ਦੱਸੇ ਵਿਧਾਇਕ ਨੂੰ ਦੁਖੜੇ

ਮੋਹਾਲੀ: 8 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਮੋਹਾਲੀ ਸ਼ਹਿਰ ਦੀ ਵੱਡੀ ਆਬਾਦੀ ਵਾਲੇ ਸੈਕਟਰ 70 ਵਿੱਚ ਪਿੰਡ ਮਟੌਰ ਨਾਲ ਪਈ ਗਮਾਡਾ ਦੀ ਜ਼ਮੀਨ ਉੱਪਰ ਮੁੱਖ ਮੰਤਰੀ ਨੂੰ ਮਿਲ ਕੇ ਖੇਡ ਸਟੇਡੀਅਮ ਬਣਾਉਣ ਲਈ ਬੇਨਤੀ ਕੀਤੀ ਜਾਵੇਗੀ ਅਤੇ ਨੇਬਰਹੁੱਡ ਸਪੈਸ਼ਲ ਪਾਰਕ ਵਿੱਚ ਬੰਦ ਪਿਆ ਮਿਊਜ਼ੀਕਲ ਫਾਊਨਟੇਨ ਤਿੰਨ ਮਹੀਨਿਆਂ ਵਿੱਚ ਪਹਿਲਾਂ ਵਾਂਗ ਆਧੁਨਿਕ ਮਸ਼ੀਨਰੀ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ।

ਇਹ ਵਿਚਾਰ ਅੱਜ ਇੱਥੇ ਵੱਖ ਵੱਖ ਵਿਭਾਗਾਂ ਦੇ ਅਫਸਰਾਂ ਦੀ ਇੱਕ ਵੱਡੀ ਟੀਮ ਲੈ ਕੇ ਪਹੁੰਚੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਸਾਲਾਂ ਤੋਂ ਬੰਦ ਪਏ ਮਿਊਜ਼ੀਕਲ ਫਾਊਂਨਟੇਨ ਉੱਪਰ ਸੈਂਕੜੇ ਲੋਕਾਂ ਨਾਲ ਕੀਤੀ ਮੀਟਿੰਗ ‘ਚ ਪ੍ਰਗਟ ਕੀਤੇ। ”ਸਰਕਾਰ ਲੋਕਾਂ ਦੇ ਦੁਆਰ” ਅਧੀਨ ਸ. ਕੁਲਵੰਤ ਸਿੱਘ ਅੱਜ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਸੱਦੇ ‘ਤੇ ਸੈਕਟਰ 70 ਦੇ ਸਪੈਸ਼ਲ ਪਾਰਕਾਂ ਦੇ ਵਿਕਾਸ ਕਾਰਜਾਂ ਤੇ ਹੋਰ ਮਸਲਿਆਂ ਬਾਰੇ ਲੋਕਾਂ ਦੇ ਵਿਚਾਰ ਸੁਨਣ ਆਏ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ 70 ਵਿੱਚ ਖੇਡ ਸਟੇਡੀਅਮ ਦੀ ਸਥਾਪਨਾ ਲਈ ਮੁੱਖ ਮੰਤਰੀ ਨਾਲ ਜਲਦੀ ਹੀ ਗੱਲ ਕਰਕੇ ਲੋਕਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ। ਸਾਲ 2017 ਤੋਂ ਬੰਦ ਪਿਆ ਮਿਊਜ਼ੀਕਲ ਫਾਊਂਨਟੇਨ ਤਿੰਨ ਮਹੀਨੇ ‘ਚ ਚਾਲੂ ਕੀਤਾ ਜਾਵੇਗਾ। ਡਰੇਨ ਵਾਟਰ ਤੇ ਸੀਵਰੇਜ਼ ਲਾਈਨਾਂ ਬੰਦ ਹੋਣ ਕਾਰਨ ਪਾਰਕ ਵਿੱਚ ਭਰਦੇ ਪਾਣੀ ਦੇ ਹੱਲ ਲਈ ਸਾਰੀਆਂ ਲਾਈਨਾਂ ਦੀ ਸਾਫ ਸਫਾਈ ਤੇ ਲੋੜ ਪੈਣ ‘ਤੇ ਨਵੀਂ ਲਾਈਨ ਪਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸੇ ਪਾਰਕ ‘ਚ ਕੱਚਾ ਟਰੈਕ ਬਣਾਉਣ ਤੇ ਟੁੱਟਿਆ ਹੋਇਆ ਫੁੱਟਪਾਥ ਬਣਾਉਣ ਲਈ ਵੀ ਮੌਕੇ ‘ਤੇ ਹਾਜ਼ਰ ਹੋਏ ਕਾਰਪੋਰੇਸ਼ਨ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸੇ ਤਰ੍ਹਾਂ ਸਪੈਸ਼ਲ ਪਾਰਕ ਨੰਬਰ 32 ਵਿੱਚ ਯੋਗਾ ਸ਼ੈੱਡ ਬਣਾਉਣ ‘ਤੇ ਪਾਰਕ ‘ਚ ਬਾਸਕਟਬਾਲ ਗਰਾਊਂਡ ਨੂੰ ਜਾਲੀ ਤੇ ਲਾਈਟਾਂ ਲਾ ਕੇ ਠੀਕ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related