Editor-In-Chief

spot_imgspot_img

ਵਿਜੀਲੈਂਸ ਨੇ ਭਰਤ ਇੰਦਰ ਚਹਿਲ ਖਿਲਾਫ ਲੁੱਕਆਊਟ ਨੋਟਿਸ ਕੀਤਾ ਜਾਰੀ

Date:

CHANDIGARH,09 AUG,(HARPREET SINGH JASSOWAL):- ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਾਮਜ਼ਦ ਕੀਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Captain Amarinder Singh) ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਭਰਤਇੰਦਰ ਸਿੰਘ ਚਹਿਲ ਖਿਲਾਫ ਵਿਜੀਲੈਂਸ ਨੇ ਲੁੱਕ ਆਊਟ ਨੋਟਿਸ (Look Out Notice) ਜਾਰੀ ਕੀਤਾ ਹੈ,ਵਿਜੀਲੈਂਸ ਜਾਂਚ ਦੌਰਾਨ ਚਹਿਲ ਦੇ ਪੇਸ਼ ਨਾ ਹੋਣ ‘ਤੇ ਉਨ੍ਹਾਂ ਦੇ ਵਿਦੇਸ਼ ਜਾਣ ਤੇ ਭੱਜਣ ਦੀ ਚਰਚਾ ਤੇਜ਼ ਹੋਈ ਸੀ ਪਰ ਬਾਅਦ ਵਿਚ ਅਚਾਨਕ ਤੋਂ ਮੈਡੀਕਲ ਗਰਾਊਂਡ ਦੇ ਆਧਾਰ ‘ਤੇ ਪੇਸ਼ੀ ਤੋਂ ਛੋਟ ਮੰਗੀ ਸੀ।

ਇਸੇ ਦੇ ਮੱਦੇਨਜ਼ਰ ਚਹਿਲ ਖਿਲਾਫ ਲੁੱਕਆਊਟ ਨੋਟਿਸ (Look Out Notice) ਜਾਰੀ ਕੀਤਾ ਹੈ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕਣ,ਵਿਜੀਲੈਂਸ ਟੀਮ ਨੇ ਚਹਿਲ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਜਿਸ ਵਜ੍ਹਾ ਤੋਂ ਚਹਿਲ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਸਥਿਤ ਰਿਹਾਇਸ਼ ‘ਤੇ ਨਹੀਂ ਪਹੁੰਚੇ ਹਨ,ਵਿਜੀਲੈਂਸ (Vigilance) ਵੱਲੋਂ ਬਣਾਈ ਗਈ ਟੀਮਾਂ ਉਨ੍ਹਾਂ ਦੇ ਪਟਿਆਲਾ (Patiala) ਸਥਿਤ ਰਿਹਾਇਸ਼ ਤੋਂ ਇਲਾਵਾ ਉੁਨ੍ਹਾਂ ਦੀ ਪ੍ਰਾਪਰਟੀ ਨੂੰ ਸੰਭਾਲਣ ਵਾਲਿਆਂ ਤੋਂ ਪੁੱਛਗਿਛ ਕਰ ਰਹੀ ਹੈ,ਇਹੀ ਨਹੀਂ ਚਹਿਲ ਦੇ ਇਕ ਰਿਸ਼ਤੇਦਾਰ ਦੇ ਘਰ ‘ਤੇ ਵੀ ਵਿਜੀਲੈਂਸ (Vigilance) ਦੀ ਟੀਮ ਪਹੁੰਚੀ ਸੀ ਪਰ ਉਥੇ ਕੋਈ ਸੁਰਾਗ ਨਹੀਂ ਲੱਗਾ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤ ਇੰਦਰ ਚਹਿਲ (Bharat Inder Chahal) ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ (Vigilance) ਦੀਆਂ ਤਿੰਨ ਟੀਮਾਂ ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀ ਕਰ ਰਹੀ ਸੀ,ਦੁਪਹਿਰ ਨੂੰ ਪਏ ਛਾਪੇ ਵਿਚ ਵਿਜੀਲੈਂਸ ਨੂੰ ਕੁਝ ਨਹੀਂ ਮਿਲਿਆ,ਵਿਜੀਲੈਂਸ ਨੇ ਮਾਰਚ 2017 ਤੋਂ ਸਤੰਬਰ 2021 ਤੱਕ ਆਮਦਨ ਤੇ ਖਰਚ ਦੀ ਜਾਂਚ ਕਰਨ ‘ਤੇ ਪਾਇਆ ਕਿ ਪਰਿਵਾਰ ਦੀ ਕੁੱਲ ਇਨਕਮ 7 ਕਰੋੜ 85 ਲੱਖ 16 ਹਜ਼ਾਰ 905 ਰੁਪਏ ਬਣਦੀ ਸੀ,ਖਰਚ ਦਾ ਹਿਸਾਬ ਕੀਤਾ ਤਾਂ ਖਰਚਾ 31 ਕਰੋੜ 79 ਲੱਖ 89 ਹਜ਼ਾਰ 11 ਰੁਪਏ ਦਾ ਕੀਤਾ ਗਿਆ ਹੈ,ਇਸੇ ਵਜ੍ਹਾ ਤੋਂ ਵਿਜੀਲੈਂਸ ਨੇ ਭਰਤਇੰਦਰ ਖਿਲਾਫ ਕੇਸ ਦਰਜ ਕੀਤਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...