Editor-In-Chief

spot_imgspot_img

ਬੇਕਾਬੂ ਆਟੋ ਨੇ 2 ਸਾਈਕਲ ਸਵਾਰਾਂ ਨੂੰ ਦ.ਰੜਿਆ,ਦੰਦਾਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਦਾ ਹੋਇਆ ਦਿਹਾਂਤ

Date:

ਮੋਹਾਲੀ,30 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- 17 ਸੈਕਟਰ ਵਿਖੇ ਇੱਕ ਆਟੋ ਚਾਲਕ ਨੇ ਸਾਈਕਲਿੰਗ (Cycling) ਕਰਨ ਜਾ ਰਹੇ ਡਾਕਟਰ ਲਖਵਿੰਦਰ ਸਿੰਘ ਤੇ ਇਕ ਹੋਰ ਸਾਥੀ ਨੂੰ ਟੱਕਰ ਮਾਰ ਦਿੱਤੀ,ਜਿਸ ‘ਚ ਡਾਕਟਰ ਲਖਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ,ਦੱਸ ਦੇਈਏ ਕਿ 11 ਸਤੰਬਰ ਨੂੰ ਡਾਕਟਰ ਲਖਵਿੰਦਰ ਸਿੰਘ (ਦੰਦਾਂ ਦੇ ਮਾਹਰ) ਰੋਜ਼ਾਨਾ ਦੀ ਤਰ੍ਹਾਂ ਮੋਹਾਲੀ ਤੋਂ ਚੰਡੀਗੜ੍ਹ ਵੱਲ ਨੂੰ ਸਾਈਕਲਿੰਗ (Cycling) ਕਰਨ ਜਾ ਰਹੇ ਸਨ ਜਿਨ੍ਹਾਂ ਨੂੰ ਅਚਾਨਕ ਇੱਕ ਤੇਜ਼ ਰਫਤਾਰ ਆਟੋ ਚਾਲਕ (Auto Driver) ਨੇ ਟੱਕਰ ਮਾਰ ਦਿੱਤੀ,ਟੱਕਰ ਇੰਨੀ ਭਿਆਨਕ ਸੀ ਕਿ ਡਾਕਟਰ ਲਖਵਿੰਦਰ ਸਿੰਘ ਤੇ ਇਕ ਹੋਰ ਸਾਥੀ ਬੁਰੀ ਤਰ੍ਹਾਂ ਜਖਮੀ ਹੋ ਗਏ।

ਜਾਣਕਾਰੀ ਮੁਤਾਬਕ ਡਾਕਟਰ ਲਖਵਿੰਦਰ ਸਿੰਘ ਕਈ ਦਿਨਾਂ ਤੋਂ ਮੈਕਸ ਹਸਪਤਾਲ (Max Hospital) ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ ਪਰ ਆਖਰ ਉਹ ਇਹ ਲੜਾਈ ਹਾਰ ਗਏ ਤੇ ਹਮੇਸ਼ਾ ਲਈ ਗੁਰੂ ਚਰਨਾਂ ‘ਚ ਜਾ ਬਿਰਾਜੇ,ਡਾਕਟਰ ਲਖਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਡਾਕਟਰ ਰਮਨਦੀਪ ਕੌਰ,ਦੋ ਬੱਚੀਆਂ,ਭਰਾ ਸੁਖਵਿੰਦਰ ਸਿੰਘ ਤੇ ਬਜ਼ੁਰਗ ਪਿਤਾ ਇੰਜੀਨੀਅਰ ਰਤਨ ਸਿੰਘ ਰੰਗੀਲਾ ਤੇ ਮਾਤਾ ਸ਼ਵਿੰਦਰਜੀਤ ਕੌਰ ਨੂੰ ਛੱਡ ਗਏ ਹਨ,ਪਰਿਵਾਰ ਬੇਹਦ ਡੂੰਘੇ ਸਦਮੇ ‘ਚ ਹੈ,ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

11 ਦਸੰਬਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਤੇਜ਼ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਠੰਡ...

ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਪਿਛਲੇ...

10 ਦਸੰਬਰ ਤੋਂ ਸੂਬਾ ਸਰਕਾਰ ਵੱਲੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- 10 ਦਸੰਬਰ ਤੋਂ...