Editor-In-Chief

spot_imgspot_img

ਭਾਰਤੀ ਕ੍ਰਿਕਟ ਟੀਮ ਨੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦੀ ਮਾਂ ਨੂੰ ਮਿਲੀ ਧਮਕੀ,ਮੰਗੇ 40 ਲੱਖ

Date:

CHANDIGARH,26 JULY,(HARPREET SINGH JASSOWAL):- ਭਾਰਤੀ ਕ੍ਰਿਕਟ ਟੀਮ ਨੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ (Former All-Rounder Yuvraj Singh) ਦੀ ਮਾਂ ਨਾਲ ਹੋਈ ਇਕ ਘਟਨਾ ਸਾਹਮਣੇ ਆਈ ਹੈ। ਯੁਵਰਾਜ ਦੀ ਮਾਂ ਸ਼ਬਨਮ ਸਿੰਘ ਨਾਲ ਧੋਖਾਦੇਹੀ ਦੇ 40 ਲੱਖ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ (Police) ਨੇ ਐਕਸ਼ਨ ਲੈਂਦੇ ਹੋਏ ਯੁਵਰਾਜ ਸਿੰਘ ਦੀ ਮਾਂ ਨੂੰ ਧਮਕਾਉਣ ਵਾਲੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ,ਯੁਵਰਾਜ ਸਿੰਘ ਦੀ ਮਾਂ ਨਾਲ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਯੁਵੀ ਦੀ ਮਾਂ ਸ਼ਬਨਮ ਨੂੰ ਇਕ ਮਹਿਲਾ ਨੇ ਬਦਨਾਮ ਕਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਸੀ।

ਯੁਵਰਾਜ ਸਿੰਘ (Yuvraj Singh) ਦੀ ਮਾਂ ਨੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਤੇ ਜਦੋਂ ਸ਼ੁਰੂਆਤੀ 5 ਲੱਖ ਰੁਪਏ ਦੇਣ ਦੀ ਗੱਲ ਆਈ ਤਾਂ ਮੁਲਜ਼ਮ ਮਹਿਲਾ ਨੂੰ ਪੁਲਿਸ ਨੇ ਰੰਗੇ ਹੱਥੀਂ ਫੜ ਲਿਆ।ਯੁਵਰਾਜ ਸਿੰਘ ਦੀ ਮਾਂ ਨੇ ਪੈਸਿਆਂ ਦੀ ਮੰਗ ਕਰਨ ਦੇ ਮਾਮਲੇ ਵਿਚ ਗੁਰੂਗ੍ਰਾਮ (Gurugram) ਦੇ ਡੀਐੱਲਐੱਫ ਫੇਜ਼-1 ਥਾਣਾ ਵਿਚ FIR ਦਰਜ ਕਰਾਈ ਗਈ ਹੈ। ਪੁਲਿਸ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਜਿਸ ਮਹਿਲਾ ਨੇ ਸ਼ਬਨਮ ਸਿੰਘ ਨਾਲ ਪੈਸਿਆਂ ਦੀ ਮੰਗ ਕੀਤੀ ਉਸ ਨੂੰ ਯੁਵਰਾਜ ਸਿੰਘ ਦੇ ਭਰਾ ਜੋਰਾਵਰ ਸਿੰਘ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਸਿਰਫ 20 ਦਿਨਾਂ ਤੱਕ ਕੰਮ ਕਰਨ ਦੇ ਬਾਅਦ ਉਸ ਨੂੰ ਹਟਾ ਦਿੱਤਾ ਗਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...