Editor-In-Chief

spot_imgspot_img

Threads ਨੂੰ 2 ਘੰਟਿਆਂ ਵਿੱਚ ਮਿਲੇ 20 ਲੱਖ ਯੂਜ਼ਰ,ਟਵਿੱਟਰ ਲਈ ਬਣ ਗਿਆ ਖ਼ਤਰਾ

Date:

ਅਮਰੀਕਾ,7 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):-  ਸੋਸ਼ਲ ਮੀਡੀਆ ਸਾਈਟ ਮੇਟਾ (News Media Site Meta) ਦੇ ਮਾਰਕ ਜੁਕਰਬਰਗ ਨੇ ਬੁਧਵਾਰ ਰਾਤ ਨਵੀਂ ਮਾਈਕ੍ਰੋ ਬਲਾਗਿੰਗ ਥ੍ਰੈਡਸ (Threads) ਨੂੰ ਲਾਂਚ ਕੀਤਾ। ਇਹ ਟਵਿੱਟਰ ਦਾ ਮੁਕਾਬਲਾ ਕਰਨ ਲਈ ਬਣਾਈ ਗਈ ਹੈ। ਕੁਝ ਲੋਕ ਇਹ ‘ਟਵਿਟਰ ਕਿਲਰ’ ਵੀ ਨਾਮ ਦੇ ਰਹੇ ਹਨ। ਟਵਿੱਟਰ ‘ਤੇ ਦੁਨੀਆ ਭਰ ‘ਚ 100 ਕਰੋੜ ਲੋਕ ਹਨ।ਮੇਟਾ ਦੇ ਸੀ.ਈ.ਓ. ਮਾਰਕ ਜੁਕਰਬਰਗ (CEO Mark Zuckerberg) ਨੇ ਦੱਸਿਆ ਕਿ Threads ਐਪ ਨਾਲ ਦੋ ਘੰਟਿਆਂ ਵਿੱਚ 20 ਲੱਖ ਲੋਕ ਜੁੜ ਗਏ। ਚਾਰ ਘੰਟਿਆਂ ਬਾਅਦ ਇਸ ਦੀ ਗਿਣਤੀ 50 ਲੱਖ ਪਹੁੰਚ ਗਈ ਸੀ,ਅਜੇ ਇਸ ਐਪਲੀਕੇਸ਼ਨ ਨੂੰ 100 ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ।

ਯੂਰਪੀਅਨ ਯੂਨੀਅਨ ਵਿੱਚ ਰੇਗੁਲੇਟਰੀ ਚਿੰਤਾਵਾਂ ਦੀ ਵਜ੍ਹਾ ਕਾਰਨ ਇਹ ਲਾਂਚ ਨਹੀਂ ਕੀਤਾ ਗਿਆ ਹੈ।ਟਵਿੱਟਰ ਦੀ ਤਰ੍ਹਾਂ ਹੀ Threads ਇੱਕ Text Based Conversation App ਹੈ। ਉਪਭੋਗਤਾਵਾਂ ਨੂੰ 500 ਅੱਖਰਾਂ ਤੱਕ ਦੀ ਪੋਸਟ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਇਸ ਵਿੱਚ ਟਵਿੱਟਰ ਵਰਗੀਆਂ ਹੋਰ ਕਈ ਵਿਸ਼ੇਸ਼ਤਾਵਾਂ ਹਨ। ਹਾਲਾਂਕਿ,ਥ੍ਰੈਡਜ਼ ਇੱਕ ਵੱਖਰੀ ਐਪ ਹੋਵੇਗੀ,ਪਰ ਉਪਭੋਗਤਾ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) ਨਾਲ ਇਸ ‘ਚ ਲੌਗਇਨ ਕਰ ਸਕਣਗੇ। ਉਨ੍ਹਾਂ ਦਾ ਇੰਸਟਾਗ੍ਰਾਮ ਯੂਜ਼ਰਨੇਮ ਇੱਥੇ ਵੀ ਜਾਰੀ ਰਹੇਗਾ,ਪਰ ਜੇ ਉਹ ਚਾਹੁਣ ਤਾਂ ਮਰਜ਼ੀ ਅਨੁਸਾਰ ਇਸ ਵਿੱਚ ਬਦਲਾਅ ਕਰ ਸਕਦੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...