Editor-In-Chief

spot_imgspot_img

ਪੰਜਾਬ ਵਿਚ ਸਵੇਰ ਤੋਂ ਚੱਲ ਰਹੀ ਪੀਆਰਟੀਸੀ ਅਤੇ ਪਨਬੱਸ ਦੀ ਹੜਤਾਲ ਖਤਮ ਹੋ ਗਈ ਹੈ

Date:

ਚੰਡੀਗੜ੍ਹ,20 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਪੰਜਾਬ ਵਿਚ ਸਵੇਰ ਤੋਂ ਚੱਲ ਰਹੀ ਪੀਆਰਟੀਸੀ (PRTC) ਅਤੇ ਪਨਬੱਸ (PUN BUS) ਦੀ ਹੜਤਾਲ ਖਤਮ ਹੋ ਗਈ ਹੈ,ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਠੇਕਾ ਮੁਲਾਜ਼ਮਾਂ ਦੀਆਂ ਕੁੱਝ ਮੰਗਾਂ ਮੰਨ ਲਈਆਂ ਗਈਆਂ ਹਨ,ਜਦਕਿ ਹੋਰ ਮੰਗਾਂ ਨੂੰ ਲੈ ਕੇ 29 ਸਤੰਬਰ ਨੂੰ ਮੁੜ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨਾਲ ਮੀਟਿੰਗ ਹੋਵੇਗੀ,ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Punjab Transport Minister Laljit Singh Bhullar) ਨੇ ਬੁਧਵਾਰ ਨੂੰ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਪੰਜ ਫ਼ੀ ਸਦੀ ਵਾਧੇ ਨੂੰ ਮਨਜ਼ੂਰੀ ਦੇਣ ਦੀ ਗੱਲ ਆਖੀ।

ਇਸ ਤੋਂ ਇਲਾਵਾ ਧਰਨੇ ਮੁਅੱਤਲ ਕੀਤੇ ਕੰਡਕਟਰਾਂ, ਡਰਾਈਵਰਾਂ ਤੇ ਹੋਰ ਮੁਲਾਜ਼ਮਾਂ ਨੂੰ ਵੀ ਅਗਲੇ 15 ਦਿਨਾਂ ਵਿਚ ਬਹਾਲ ਕਰ ਦਿਤਾ ਜਾਵੇਗਾ,ਪੰਜਾਬ ਸਰਕਾਰ (Punjab Govt) ਨਾਲ ਮੀਟਿੰਗ ਦਾ ਸਮਾਂ ਲਗਾਤਾਰ ਅੱਗੇ ਵਧਾਉਣ ਕਾਰਨ ਰੋਡਵੇਜ਼ ਮੁਲਾਜ਼ਮ ਪੰਜਾਬ ਸਰਕਾਰ ਤੋਂ ਨਾਰਾਜ਼ ਹਨ,ਇਸ ਦੇ ਚਲਦਿਆਂ ਉਨ੍ਹਾਂ ਵਲੋਂ ਅੱਜ ਸਵੇਰ ਤੋਂ ਹੜਤਾਲ ਦਿਤੀ ਜਾ ਰਹੀ ਸੀ,ਜਿਸ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,ਇਸ ਤੋਂ ਇਲਾਵਾ ਦਿੱਲੀ,ਹਰਿਆਣਾ,ਹਿਮਾਚਲ ਅਤੇ ਜੰਮੂ ਸਮੇਤ ਚਾਰ ਸੂਬਿਆਂ ਦੀਆਂ ਲੰਬੇ ਰੂਟ ਦੀਆਂ ਬੱਸ ਸੇਵਾਵਾਂ ਨੂੰ ਵੀ ਰੋਕ ਦਿਤਾ ਗਿਆ ਸੀ,ਜੋ ਹੁਣ ਸ਼ੁਰੂ ਕਰ ਦਿਤੀਆਂ ਗਈਆਂ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...