ਚੰਡੀਗੜ੍ਹ,19 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Govt) ਨੇ ਸੂਬੇ ਵਿੱਚ ਆਟਾ ਘਰ-ਘਰ ਪਹੁੰਚਾਉਣ ਦੀ ਸਕੀਮ ਨੂੰ ਲਾਗੂ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ,ਸਰਕਾਰ ਨੇ ਹੁਣ ਇਸ ਸਕੀਮ ਨੂੰ ਸੂਬੇ ਵਿੱਚ ਲਾਗੂ ਕਰਨ ਲਈ ਟੈਂਡਰ (Tender) ਜਾਰੀ ਕਰ ਦਿੱਤਾ ਹੈ,ਘਰ-ਘਰ ਆਟੇ ਦੀ ਡਿਲੀਵਰੀ ਲਈ ਇਹ ਟੈਂਡਰ 26 ਸਤੰਬਰ ਤੋਂ ਬਾਅਦ ਖੋਲ੍ਹਿਆ ਜਾਵੇਗਾ,ਇਸ ਸਕੀਮ ਤਹਿਤ ਹਰ ਘਰ ਆਟਾ ਪਹੁੰਚਾਉਣ ਲਈ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਜਿਸ ਵਿੱਚ ਹਰ ਮਹੀਨੇ ਲੋਕਾਂ ਦੇ ਘਰ ਆਟਾ ਪਹੁੰਚਾਇਆ ਜਾਵੇਗਾ,ਰਾਜ ਸਰਕਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੇ ਚੱਲਦਿਆਂ ਹਰੇਕ ਲਾਭਪਾਤਰੀ ਨੂੰ ਪਹਿਲੇ ਰਜਿਸਟਰਡ ਮੋਬਾਈਲ ਨੰਬਰ ‘ਤੇ SMS ਵੀ ਭੇਜਿਆ ਜਾਵੇਗਾ,ਜਿਸ ਵਿੱਚ ਆਟਾ ਡਿਲੀਵਰੀ ਏਜੰਟ (Flour Delivery Agent) ਦਾ ਨਾਮ ਅਤੇ ਮੋਬਾਈਲ ਨੰਬਰ ਵੀ ਹੋਵੇਗਾ।ਸਭ ਤੋਂ ਪਹਿਲਾਂ ਇਸ ਸਕੀਮ ਤਹਿਤ ਸਰਕਾਰ ਵੱਲੋਂ ਸਾਰੇ ਲਾਭਪਾਤਰੀਆਂ ਦੇ ਮੋਬਾਈਲ ਨੰਬਰ ਰਜਿਸਟਰ ਕੀਤੇ ਜਾਣਗੇ,ਜੇ ਕਿਸੇ ਪਰਿਵਾਰ ਦੇ ਮੁਖੀ ਕੋਲ ਫ਼ੋਨ ਨਹੀਂ ਹੈ ਜਾਂ ਕੋਈ SMS ਹਾਸਲ ਨਹੀਂ ਕਰਦਾ ਹੈ,ਤਾਂ ਪਰਿਵਾਰ ਦੇ ਦੂਜੇ ਮੈਂਬਰ ਨੂੰ SMS ਭੇਜ ਕੇ ਸੂਚਿਤ ਕੀਤਾ ਜਾਵੇਗਾ।