Editor-In-Chief

spot_imgspot_img

ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ

Date:

ਨਵੀਂ ਦਿੱਲੀ, 23 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):-  ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ (Green Crackers) ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ,ਸੁਪਰੀਮ ਕੋਰਟ (Supreme Court) ਨੇ ਦੀਵਾਲੀ ਤੋਂ ਪਹਿਲਾਂ ਦਿੱਲੀ ਵਿਚ ਪਟਾਕਿਆਂ ਦੇ ਇਸਤੇਮਾਲ ‘ਤੇ ਪ੍ਰਤੀਬੰਧ ਲਗਾਉਣ ਦੇ ਦਿੱਲੀ ਸਰਕਾਰ ਦੇ ਫੈਸਲੇ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ,ਸੁਪਰੀਮ ਕੋਰਟ ਨੇ ਗ੍ਰੀਨ ਪਟਾਕਿਆਂ (Green Crackers) ਨੂੰ ਬਣਾਉਣ ਦੀ ਮਨਜ਼ੂਰੀ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ,ਕੇਂਦਰ ਸਰਕਾਰ ਤੇ ਪਟਾਕਾ ਨਿਰਮਾਤਾਵਾਂ ਨੇ ਇਨ੍ਹਾਂ ਪਟਾਕਿਆਂ ਤੋਂ ਘੱਟ ਪ੍ਰਦੂਸ਼ਣ ਫੈਲਣ ਦਾ ਦਾਅਵਾ ਕਰਦੇ ਹੋਏ ਨਿਰਮਾਣ ਤੇ ਵਿਕਰੀ ਦੀ ਪ੍ਰਕਿਰਿਆ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਦਿੱਤੀ ਸੀ।

ਦੋਵਾਂ ਨੇ ਇਨ੍ਹਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੀ ਅਪੀਲ ਕੀਤੀ ਸੀ,ਸੁਪਰੀਮ ਕੋਰਟ (Supreme Court) ਮੁਤਾਬਕ ਦਿੱਲੀ-NCR ਨੂੰ ਛੱਡ ਕੇ ਦੇਸ਼ ਭਰ ਵਿਚ ਬਾਕੀ ਥਾਵਾਂ ‘ਤੇ ਗ੍ਰੀਨ ਪਟਾਕਿਆਂ (Green Crackers) ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ,ਹਰ ਤਰ੍ਹਾਂ ਦੇ ਪਟਾਕਿਆਂ ਵਿਚ ਬੇਰੀਅਮ ਦੇ ਇਸਤੇਮਾਲ ‘ਤੇ ਰੋਕ ਰਹੇਗੀ,ਪਟਾਕਿਆਂ ਵਿਚ ਲੜੀਆਂ,ਰਾਕੇਟ ਆਦਿ ਪਟਾਕਿਆਂ ‘ਤੇ ਬੈਨ ਬਰਕਰਾਰ ਰਹੇਗਾ,ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਭਰ ਦੀਆਂ ਏਜੰਸੀਆਂ ਇਨ੍ਹਾਂ ਹੁਕਮਾਂ ਦਾ ਪਾਲਣ ਕਰਨ,ਪਿਛਲੇ ਹਫਤੇ ਜਸਟਿਸ ਏਐੱਸ ਬੋਪੰਨਾ ਤੇ ਐੱਮਮੈੱਮ ਸੁੰਦਰੇਸ਼ ਦੀ ਬੈਂਚ ਨੇ ਇਸ ਮਾਮਲੇ ਦੀ ਵਿਸਤਾਰ ਨਾਲ ਸੁਣਵਾਈ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...