Editor-In-Chief

spot_imgspot_img

ਕੈਨੇਡਾ ’ਚ ਹੋਈ 24 ਸਾਲਾ ਜਵਾਨ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ,ਅੱਜ ਮਾਂ-ਪੁੱਤ ਦਾ ਇਕੱਠਿਆਂ ਕੀਤਾ ਜਾਵੇਗਾ ਅੰਤਿਮ ਸਸਕਾਰ

Date:

Nawa Shahr,29 July,(Harpreet Singh Jassowal):- ਚੰਗੇ ਭਵਿੱਖ ਦਾ ਸੁਫਨਾ ਲੈ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਗਏ ਨੌਜੁਆਨ ਗੁਰਵਿੰਦਰ ਨਾਥ (Gurvinder Nath) (24) ਦੀ ਬੀਤੀ 14 ਜੁਲਾਈ ਨੂੰ ਮੌਤ ਹੋ ਗਈ ਸੀ,ਉਹ ਕੈਨੇਡਾ ਚ ਫੂਡ ਡਿਲੀਵਰੀ (Food Delivery) ਦਾ ਕੰਮ ਕਰਦਾ ਸੀ,ਕਾਰ ਖੋਹਣ ਆਏ ਲੁਟੇਰਿਆਂ ਨੇ ਉਸ ਦੀ ਬੇਰਹਿਮੀ ਨਾਲ 9 ਜੁਲਾਈ ਨੂੰ ਕੁੱਟਮਾਰ ਕੀਤੀ,ਜਿਸ ਤੋਂ ਬਾਅਦ 14 ਜੁਲਾਈ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜੁਆਨ ਨੇ ਦਮ ਤੋੜ ਦਿਤਾ,ਗੁਰਵਿੰਦਰ ਨਾਥ (Gurvinder Nath) ਦੀ ਮੌਤ ਬਾਰੇ ਉਸ ਦੀ ਮਾਂ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਸੀ,ਜਦੋਂ ਉਸ ਦੀ ਦੇਹ ਪਿੰਡ ਲਿਆਉਣ ਬਾਰੇ ਗੱਲ ਹੋਈ ਤਾਂ ਜਿਉਂ ਹੀ ਉਸ ਦੀ ਮਾਂ ਦੇ ਕੰਨੀ ਪਈ ਤਾਂ ਉਸ ਨੇ ਵੀ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਦਿਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ’ਤੇ ਬੀਤੀ 9 ਜੁਲਾਈ ਨੂੰ ਕੈਨੇਡਾ (Canada) ’ਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿਤਾ ਸੀ,ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਅਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਦੀ ਮਾਂ ਸਦਮਾ ਨਾ ਸਹਾਰ ਸਕੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਰੋਪੜ ਦੇ ਇਕ ਨਿੱਜੀ ਹਸਪਤਾਲ (Hospital) ’ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫਰ (DMC Ludhiana Ref) ਕਰ ਦਿਤਾ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਮਾਤਾ ਨਰਿੰਦਰ ਕੌਰ ਉਮਰ (52) ਸਾਲ ਪਤਨੀ ਕ੍ਰਿਸ਼ਨ ਦੇਵ ਦੀ ਇਲਾਜ ਦੌਰਾਨ ਮੌਤ ਹੋ ਗਈ।

ਗੁਰਵਿੰਦਰ ਨਾਥ (Gurvinder Nath) 2 ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਗਿਆ ਸੀ ਉਹ ਤਿੰਨ ਭਰਾ ਸਨ ਜਿਨ੍ਹਾਂ ’ਚੋਂ ਇਕ ਵੱਡਾ ਅਤੇ ਦੋ ਭਰਾ ਜੌੜੇ ਸਨ,ਉਨ੍ਹਾਂ ਦਾ ਜੱਦੀ ਪਿੰਡ ਕਰੀਮਪੁਰ ਚਾਹਵਾਲਾ (Village Karimpur Chahwala) ਹੈ ਪਰ ਕਾਫੀ ਸਮੇਂ ਤੋਂ ਪਿੰਡ ਐਮਾਂ ਚਾਹਲ ਵਿਚ ਰਹਿ ਰਹੇ ਹਨ,ਜੋ ਖੇਤੀਬਾੜੀ ਅਤੇ ਡੇਅਰੀ ਆਦਿ ਦਾ ਕੰਮ ਕਰ ਕੇ ਰੋਜ਼ੀ-ਰੋਟੀ ਕਮਾ ਰਹੇ ਹਨ,ਅੱਜ ਮਾਂ-ਪੁੱਤ ਦੋਵਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ,ਗੁਰਵਿੰਦਰ ਨਾਥ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...