Editor-In-Chief

spot_imgspot_img

ਸਥਾਨਕ ਸ਼ੇਅਰ ਬਾਜ਼ਾਰ ਵਿਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ

Date:

ਚੰਡੀਗੜ੍ਹ, 03 ਜਨਵਰੀ, (ਹਰਪ੍ਰੀਤ ਸਿੰਘ ਜੱਸੋਵਾਲ):-  ਸਥਾਨਕ ਸ਼ੇਅਰ ਬਾਜ਼ਾਰ ਵਿਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ (BSE Sensex) 536 ਅੰਕ ਡਿੱਗ ਗਿਆ,ਗਲੋਬਲ ਬਾਜ਼ਾਰਾਂ ‘ਚ ਕਮਜ਼ੋਰ ਰੁਖ ਦੇ ਵਿਚਕਾਰ ਮੁੱਖ ਤੌਰ ‘ਤੇ HDFC ਬੈਂਕ ਅਤੇ IT ਸ਼ੇਅਰਾਂ ‘ਚ ਬਿਕਵਾਲੀ ਕਾਰਨ ਬਾਜ਼ਾਰ ਡਿੱਗਿਆ,ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 535.88 ਅੰਕ ਭਾਵ 0.75 ਫੀਸਦੀ ਦੀ ਗਿਰਾਵਟ ਨਾਲ 71,356.60 ‘ਤੇ ਬੰਦ ਹੋਇਆ,ਵਪਾਰ ਦੌਰਾਨ ਇਕ ਸਮੇਂ ਇਹ 588.51 ਅੰਕ ਤੱਕ ਡਿੱਗ ਗਿਆ ਸੀ।

ਨੈਸ਼ਨਲ ਸਟਾਕ ਐਕਸਚੇਂਜ (National Stock Exchange) ਦਾ ਨਿਫਟੀ ਵੀ 148.45 ਅੰਕ ਜਾਂ 0.69 ਫ਼ੀਸਦੀ ਡਿੱਗ ਕੇ 21,517.35 ‘ਤੇ ਆ ਗਿਆ,ਸੈਂਸੈਕਸ ਕੰਪਨੀਆਂ ਵਿਚ ਜੇਐਸਡਬਲਯੂ ਸਟੀਲ,ਟਾਟਾ ਸਟੀਲ,ਟੇਕ ਮਹਿੰਦਰਾ,ਇੰਫੋਸਿਸ,ਵਿਪਰੋ,ਟਾਟਾ ਕੰਸਲਟੈਂਸੀ ਸਰਵਿਸਿਜ਼,ਨੇਸਲੇ,ਐਚਸੀਐਲ ਟੈਕਨਾਲੋਜੀ,ਐਚਡੀਐਫਸੀ ਬੈਂਕ ਅਤੇ ਮਾਰੂਤੀ ਮੁੱਖ ਘਾਟੇ ਵਿਚ ਸਨ,ਏਸ਼ੀਆ ਦੇ ਹੋਰ ਬਾਜ਼ਾਰਾਂ ‘ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ (Hang Seng) ਘਾਟੇ ‘ਚ ਰਿਹਾ ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ ‘ਚ ਰਿਹਾ।

ਸ਼ੁਰੂਆਤੀ ਕਾਰੋਬਾਰ ‘ਚ ਯੂਰਪੀ ਬਾਜ਼ਾਰਾਂ ‘ਚ ਨਰਮੀ ਦਾ ਰੁਖ਼ ਰਿਹਾ,ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ‘ਚ ਰਿਹਾ,ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.55 ਫ਼ੀਸਦੀ ਡਿੱਗ ਕੇ 75.47 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ।ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,602.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ,ਮੰਗਲਵਾਰ ਨੂੰ ਸੈਂਸੈਕਸ 379.46 ਅੰਕ ਅਤੇ ਨਿਫਟੀ 76.10 ਅੰਕਾਂ ਦੇ ਨੁਕਸਾਨ ‘ਤੇ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...